ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ‘ਤੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿਚ ਹੁਣ ਪਟਿਆਲਾ ਵਿਚ ਰਿੰਕੀ ਨਾਂ ਦੀ ਮਹਿਲਾ ਨਸ਼ਾ ਤਸਕਰ ਦੇ ਘਰ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਹੋਈ ਹੈ।ਪੁਲਿਸ ਟੀਮਾਂ ਜੇਸੀਬੀ ਤੇ ਹੋਰ ਮਸ਼ੀਨਾਂ ਨਾਲ ਪਹੁੰਚ ਗਈਆਂ ਹਨ।
ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ ਹਨ। ਉੁਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਮਹਿਲਾ ਸਾਲ 2016 ਤੋਂ 2023 ਤੱਕ ਨਸ਼ਾ ਤਸਕਰੀ ਵਿਚ ਸ਼ਾਮਲ ਰਹੀ ਹੈ। ਉਸ ‘ਤੇ 10 ਤੋਂ ਵਧ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਇਹ ਵੀ ਪੜ੍ਹੋ : ਸਮਾਣਾ : 2 ਬੱਚਿਆਂ ਦੀ ਮਾਂ ਨੇ ਮੁਕਾਏ ਆਪਣੇ ਹੀ ਸਾਹ, ਕੁੜੀ ਦੇ ਭਰਾਵਾਂ ਨੇ ਸਹੁਰਾ ਪਰਿਵਾਰ ‘ਤੇ ਲਗਾਏ ਗੰਭੀਰ ਇਲਜ਼ਾਮ
ਇਹ ਕਾਰਵਾਈ ਪੁਲਿਸ ਦੇ ਪਟਿਆਲਾ ਦੇ ਰੋੜੀਕੁਟ ਮੁਹੱਲੇ ਵਿਚ ਕੀਤੀ ਜਾ ਰਹੀ ਹੈ। ਅਥਾਰਟੀ ਨੇ ਮਹਿਲਾ ਨੂੰ ਇਸ ਇਮਾਰਤ ਨੂੰ ਬਣਾਉਣ ‘ਤੇ ਆਏ ਖਰਚ ਸਬੰਧੀ ਬਿਓਰਾ ਪੇਸ਼ਕਰਨ ਲਈ ਕਿਹਾ ਸੀ ਪਰ ਮਹਿਲਾ ਤਸਕਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ। SSP ਨਾਨਕ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜਾ ਵੀ ਤਸਕਰੀ ਦੇ ਕੰਮ ‘ਚ ਪਵੇਗਾ ਉਸਦੀ ਗੈਰ-ਕਾਨੂੰਨੀ ਪ੍ਰਾਪਰਟੀ ‘ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
