ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਕੁੜੀ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਲੜਕੀ ਸਲਮਾ ਜਿਸ ਦਾ ਕਿ ਮਿਤੀ 6.3.24 ਨੂੰ ਕਤਲ ਕੀਤਾ ਸੀ, ਜੋ ਕਿ 15 ਸਾਲ ਦੀ ਸੀ। ਉਸ ਦਾ ਅਰੁਣ ਕੁਮਾਰ ਕੁੱਕੂ ਨਾਂ ਦੇ ਲੜਕੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਐੱਸਐੱਸਪੀ ਪਟਿਆਲਾ ਵਰੁਣ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਦੋਂ ਇੰਸਪੈਕਟਰ ਹਰਜਿੰਦਰ ਸਿੰਘ, SHO ਕੋਤਵਾਲੀ ਪਟਿਆਲਾ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਟੀਮ ਬਹੁਤ ਦੇਰ ਤੋਂ ਦੋਸ਼ੀ ਦੀ ਭਾਲ ਕਰ ਰਹੀਸੀ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਨ/ਸ਼ਾ ਤਸਕਰਾਂ ਖਿਲਾਫ ਕੱਸਿਆ ਸ਼ਿਕੰਜਾ, ਸ਼ੱਕੀ ਵਿਅਕਤੀਆਂ ਦੇ ਘਰ ਜਾ ਕੇ ਕੀਤੀ ਚੈਕਿੰਗ
ਲੜਕੀ ਦੇ ਪਿਤਾ ਪੰਕਜ ਕੁਮਾਰ ਦੇ ਬਿਆਨ ‘ਤੇ ਅਰੁਣ ਕੁਮਾਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਦੀ ਟੀਮ ਉਸ ਦਿਨ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ। ਉਸ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਬਾਕੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸਲਮਾ ਮਿਤੀ 6.3.24 ਨੂੰ ਗਲੀ ਵਿਚ ਮੰਦਰ ਤੋਂ ਮੱਥਾ ਟੇਕ ਕੇ ਆ ਰਹੀ ਸੀ ਤੇ ਉਸ ਨੂੰ ਅਰੁਣ ਕੁਮਾਰ ਜ਼ਬਰਦਸਤੀ ਲਿਜਾਣਾ ਚਾਹੁੰਦਾ ਸੀ। ਉਸ ਦੇ ਇਨਕਾਰ ਕਰਨ ‘ਤੇ ਅਰੁਣ ਨੇ ਚਾਕੂ ਨਾਲ ਉਸ ਉਤੇ ਵਾਰ ਕਰ ਦਿੱਤਾ। ਅਰੁਣ ਨਾਲ ਉਸ ਦੇ ਇਕ ਹੋਰ ਸਾਥੀ ਨੇ ਵੀ ਘਟਨਾ ਨੂੰ ਅੰਜਾਮ ਦਿੱਤਾ ਸੀ ਜੋ ਕਿ ਫਰਾਰ ਹੈ, ਉਸ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: