ਜਲੰਧਰ ਦੇ ਬਸਤੀ ਇਲਾਕੇ ਦੇ ਮੁਹੱਲਾ ਚਿਆਮ ‘ਚ ਦੇਰ ਰਾਤ ਲੋਕਾਂ ਨੇ ਐਕਟਿਵਾ ਚੋਰੀ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦਾ ਮੌਕੇ ‘ਤੇ ਹੀ ਕੁਟਾਪਾ ਚਾੜਿਆ। ਲੋਕਾਂ ਨੇ ਫੜੇ ਗਏ ਚੋਰ ਨੂੰ ਤੁਰੰਤ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਤੱਕ ਮੁਹੱਲਾ ਚਿਆਮ ਦੇ ਲੋਕ ਥਾਣਾ-5 ਦੇ ਬਾਹਰ ਇਕੱਠੇ ਹੋਏ ਰਹੇ।
ਬਸਤੀ ਸ਼ੇਖ ਦੇ ਮੁਹੱਲਾ ਚਿਆਮ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਰੋਜ਼ ਵਾਂਗ ਆਪਣੀ ਐਕਟਿਵਾ ਇਲਾਕੇ ਵਿੱਚ ਖੜ੍ਹੀ ਕੀਤੀ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਇਕ ਨੌਜਵਾਨ ਉਸ ਦੀ ਐਕਟਿਵਾ ਨਾਲ ਛੇੜਛਾੜ ਕਰ ਰਿਹਾ ਸੀ। ਪਹਿਲਾਂ ਤਾਂ ਉਸ ਨੇ ਨੌਜਵਾਨ ਨੂੰ ਕੁਝ ਨਾ ਕਿਹਾ ਅਤੇ ਚੁੱਪ-ਚਾਪ ਸਾਰੇ ਮੁਹੱਲੇ ਨੂੰ ਇਕ ਪਾਸੇ ਇਕੱਠਾ ਕਰ ਲਿਆ।
ਇਸ ਬਾਰੇ ਚੋਰ ਨੂੰ ਕੋਈ ਸ਼ੱਕ ਨਹੀਂ ਹੋਣ ਦਿੱਤਾ ਗਿਆ। ਦੋਸ਼ੀ ਨੇ ਅਚਾਨਕ ਐਕਟਿਵਾ ਦਾ ਤਾਲਾ ਤੋੜਿਆ ਅਤੇ ਉਥੋਂ ਲਿਜਾਣ ਲੱਗਾ, ਜਿਸ ਨੂੰ ਲੋਕਾਂ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਸ ਮਾਮਲੇ ਦੀ ਸੂਚਨਾ ਪੀੜਤਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਥਾਣੇ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਦੋਸ਼ੀ ਦੋ ਸਾਥੀਆਂ ਨਾਲ ਆਇਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਹਿੰਦੂਆਂ ‘ਤੇ ਤਸ਼ੱਦਦ ਜਾਰੀ, ਬਲਾ.ਤਕਾਰ ਪੀੜਤਾ ਬੋਲੀ, ‘SHO ਨੇ ਧੱਕੇ ਨਾਲ ਦੁਆਏ ਗਲਤ ਬਿਆਨ’
ਪਰ ਜਦੋਂ ਲੋਕਾਂ ਨੇ ਪਹਿਲੇ ਮੁਲਜ਼ਮ ਨੂੰ ਫੜਿਆ ਤਾਂ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਜਲਦੀ ਹੀ ਦੂਜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਤਾਂ ਜੋ ਪਤਾ ਲੱਗ ਸਕੇ ਕਿ ਉਕਤ ਮੁਲਜ਼ਮਾਂ ਨਾਲ ਹੋਰ ਕੌਣ-ਕੌਣ ਸੀ। ਲੋਕਾਂ ਨੇ ਮੁਲਜ਼ਮਾਂ ਕੋਲੋਂ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: