ਦੁਨੀਆ ‘ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਰਾਤ ਨੂੰ ਨੀਂਦ ਨਾ ਆਵੇ। ਅਸਲ ਵਿੱਚ ਮਨੁੱਖ ਦਾ ਨਿੱਤਨੇਮ ਹੀ ਅਜਿਹਾ ਹੈ ਕਿ ਉਹ ਦਿਨ ਵਿੱਚ ਆਪਣੇ ਸਾਰੇ ਕੰਮ ਪੂਰੇ ਕਰਦਾ ਹੈ ਅਤੇ ਰਾਤ ਨੂੰ ਆਰਾਮ ਕਰਦਾ ਹੈ। ਹਾਲਾਂਕਿ, ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਵਿੱਚ ਇੱਕ ਅਜਿਹਾ ਪਿੰਡ ਹੈ ਜਿੱਥੇ ਲੋਕ 12 ਸਾਲਾਂ ਤੋਂ ਰਾਤ ਨੂੰ ਨਹੀਂ ਸੁੱਤੇ ਹੀ ਨਹੀਂ ਹਨ, ਤਾਂ ਤੁਸੀਂ ਕੀ ਕਹੋਗੇ? ਆਓ ਤੁਹਾਨੂੰ ਦੱਸਦੇ ਹਾਂ ਇਸ ਪਿੰਡ ਦੀ ਅਨੋਖੀ ਕਹਾਣੀ।
ਰਿਪੋਰਟ ਮੁਤਾਬਕ ਇਹ ਪਿੰਡ ਮੱਧ ਪ੍ਰਦੇਸ਼ ਦੇ ਖਰਗੋਨ ‘ਚ ਸਥਿਤ ਹੈ। ਖਰਗੋਨ ਤੋਂ ਕਰੀਬ 48 ਕਿਲੋਮੀਟਰ ਦੂਰ ਨਰਮਦਾ ਨਦੀ ਦੇ ਕੰਢੇ ਵਸੇ ਇਸ ਪਿੰਡ ਦਾ ਨਾਂ ਮੱਕੜਖੇੜਾ ਹੈ। ਇੱਥੇ ਰਾਤ ਹੁੰਦੇ ਹੀ ਲੋਕ ਸੁਚੇਤ ਹੋ ਜਾਂਦੇ ਹਨ ਅਤੇ ਪੂਰੀ ਰਾਤ ਜਾਗਦੇ ਰਹਿਣ ਲਈ ਤਿਆਰ ਹੋ ਜਾਂਦੇ ਹਨ।
ਇੱਥੋਂ ਦੇ ਲੋਕਾਂ ਵੱਲੋਂ ਰਾਤ ਨੂੰ ਜਾਗਣ ਦਾ ਕਾਰਨ ਕੋਈ ਖਾਸ ਨਹੀਂ ਹੈ ਪਰ ਫਿਰ ਵੀ ਤੁਸੀਂ ਇਸ ਨੂੰ ਸੁਣ ਕੇ ਪਰੇਸ਼ਾਨ ਹੋ ਸਕਦੇ ਹੋ। ਦਰਅਸਲ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ‘ਚ ਚੋਰੀ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਇਸ ਤੋਂ ਬਾਅਦ ਪਿੰਡ ਦੇ ਬੰਦਿਆਂ ਨੇ ਫੈਸਲਾ ਕੀਤਾ ਕਿ ਉਹ ਰਾਤ ਨੂੰ ਪਹਿਰਾ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਦੇ ਹਰ ਘਰ ‘ਚ ਹਰ ਰੋਜ਼ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਇਕ ਬੰਦਾ ਪਹਿਰਾ ਦਿੰਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ EPFO ਖਾਤਾਧਾਰਕਾਂ ਨੂੰ ਗਿਫਟ, ਮਿਲਣ ਲੱਗੇ ਵਿਆਜ ਦੇ ਪੈਸੇ, ਜਾਣੋ ਚੈੱਕ ਕਰਨ ਦਾ ਤਰੀਕਾ
ਹਾਲਾਂਕਿ, ਇੱਕ ਘਰ ਤੋਂ 8 ਦਿਨ ਵਿੱਚ ਇੱਕ ਵਾਰ ਹੀ ਕਿਸੇ ਨਾ ਕਿਸੇ ਨੌਜਵਾਨ ਨੂੰ ਜਾਗਣਾ ਪੈਂਦਾ ਹੈ। ਇੰਝ ਹੀ ਵਾਰੀ-ਵਾਰੀ ਹਰ ਘਰ ਤੋਂ ਲੋਕ ਪਿੰਡ ਦੀ ਪਹਿਰੇਦਾਰੀ ਲਈ ਰਾਤ ਨੂੰ ਜਾਗਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਕ ਵਾਰ ਪਿੰਡ ਦੀ ਪਹਿਰੇਦਾਰੀ ਬੰਦ ਹੋਣ ਤੋਂ ਬਾਅਦ ਫਿਰ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਹਨ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਰੇਦਾਰੀ ਨੂੰ ਬੰਦ ਕਰ ਦਿੱਤਾ ਗਿਆ ਤਾਂ ਇੱਕ ਹਫ਼ਤੇ ਵਿੱਚ ਪੰਜ ਚੋਰੀਆਂ ਹੋ ਗਈਆਂ। ਇਸ ਤੋਂ ਬਾਅਦ ਪਹਿਰੇਦਾਰੀ ਮੁੜ ਸ਼ੁਰੂ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ : –