ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਮਾਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸੇ ਦੌਰਾਨ ਦੇਰ ਸ਼ਾਮ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ ਦੇ ਇੱਕ ਪੈਟਰੋਲ ਪੰਪ ‘ਤੇ ਗੋਲੀ ਚਲਾਈ ਗਈ, ਜਿਸ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ‘ਹਿੱਟ ਐਂਡ ਰਨ ਕਾਨੂੰਨ’ ਤਹਿਤ ਕੀਤੀ ਗਈ ਹੜਤਾਲ ਦੌਰਾਨ ਪਿੰਡਾਂ ਦੇ ਪੈਟਰੋਲ ਪੰਪਾਂ ‘ਤੇ ਲੋਕਾਂ ਦੀ ਭੀੜ ਵਧ ਗਈ, ਜਿਸ ਕਾਰਨ ਦੇਰ ਸ਼ਾਮ 3 ਮੋਟਰਸਾਈਕਲ ਸਵਾਰ ਫਰੀਦ ਕਿਸਾਨ ਸੇਵਾ ਕੇਂਦਰ ਔਲਖ ਦੇ ਪੰਪ ‘ਤੇ ਤੇਲ ਪਵਾਉਣ ਲਈ ਪਹੁੰਚੇ।
ਇਸ ਦੌਰਾਨ ਪੰਪ ਮਾਲਕ ਬਲਜਿੰਦਰ ਸਿੰਘ ਵਾਸੀ ਔਲਖ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਉਸ ਨੇ ਆਪਣੀ ਸੁਰੱਖਿਆ ਲਈ ਹਵਾ ਵਿੱਚ ਫਾਇਰ ਕੀਤੇ, ਜਿਸ ਵਿੱਚ ਇੱਕ ਗੋਲੀ ਮੋਟਰਸਾਈਕਲ ਸਵਾਰ ਨੂੰ ਲੱਗ ਗਈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਫ਼ਰੀਦਕੋਟ ਲਿਜਾਇਆ ਗਿਆ।
ਇਹ ਵੀ ਪੜ੍ਹੋ : UK ‘ਚ ਸਪਾਊਸ ਵੀਜ਼ਾ ਬੰਦ, ਹੁਣ ਜੀਵਨਸਾਥੀ ਨਾਲ ਨਹੀਂ ਲਿਜਾ ਸਕਣਗੇ ਸਟੂਡੈਂਟ, ਕਾਂਟ੍ਰੈਕਟ ਮੈਰਿਜ ‘ਤੇ ਲੱਗੂ ਲਗਾਮ
ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਅਮਰਿੰਦਰ ਸਿੰਘ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਹੈ। ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਕਤ ਮੋਟਰਸਾਈਕਲ ਸਵਾਰ ਪਿੰਡ ਕਨ੍ਹੱਈਆ ਵਾਲਾ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੋਟਕਪੂਰਾ ਦੇ ਡੀ.ਐਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ, ਐੱਸ.ਐੱਚ.ਓ. ਚਮਕੌਰ ਸਿੰਘ ਅਤੇ ਚੌਕੀ ਇੰਚਾਰਜ ਗੁਰਬਖਸ਼ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”