ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਸ਼ਾਸਕ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਸਹਾਬ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ। ਪੀਐੱਮ ਮੋਦੀ ਨੇ ਕਿਹਾ ਕਿ ਸ਼ੇਖ ਨਵਾਫ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਅਸੀਂ ਸ਼ਾਹੀ ਪਰਿਵਾਰ ਤੇ ਕੁਵੈਤ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।
ਇਸ ਦੇ ਨਾਲ ਹੀ ਸਰਕਾਰ ਨੇ ਅੱਜ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਮੀਰ ਸ਼ੇਕ ਦੇ ਸਨਮਾਨ ਵਿਚ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 17 ਦਸੰਬਰ ਨੂੰ ਇਕ ਦਿਨ ਦਾ ਸ਼ੋਕ ਹੋਵੇਗਾ। ਪੂਰੇ ਭਾਰਤ ਵਿਚ ਇਨ੍ਹਾਂ ਸਾਰੀਆਂ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।
ਦੱਸ ਦੇਈਏ ਕਿ ਕੁਵੈਤ ਦੇ ਅਮੀਰ ਸ਼ੇਖ ਨਵਾਫ ਅਲ ਅਹਿਮਦ ਅਲ ਜਾਬੇਰ ਅਲ ਸਬਾਹ ਦਾ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਾਹ ਦੀ ਤਕਲੀਫ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸ਼ੇਖ ਨੇ ਸਤੰਬਰ 2020 ਵਿਚ ਸੱਤਾ ਸੰਭਾਲੀ ਸੀ। ਆਪਣੇ ਸ਼ਾਸਨ ਦੌਰਾਨ ਉਨ੍ਹਾਂ ਨੇ ਭਾਰਤ ਨਾਲ ਕੁਵੈਤ ਸਬੰਧਾਂ ਨੂੰ ਬੇਹਤਰ ਬਣਾਉਣ ‘ਤੇ ਜ਼ੋਰ ਦਿੱਤਾ।ਸ਼ੇਖ ਦੇ ਦੇਹਾਂਤ ‘ਤੇ ਕੁਵੈਤ ਵਿਚ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਸ਼ੇਖ ਨਵਾਫ ਨੂੰ ਪਿਛਲੇ ਮਹੀਨੇ ਵਿਚ ਵੀ ਐਮਰਜੈਂਸੀ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਦੀ ਬੀਮਾਰੀ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ।
ਇਹ ਵੀ ਪੜ੍ਹੋ : ਬਠਿੰਡਾ ‘ਚ ਪੈਟਰੋਲ ਪੰਪ ਮਾਲਕ ਤੇ ਉਸ ਦੇ ਸਾਥੀਆਂ ‘ਤੇ ਫਾ.ਇਰਿੰਗ, 3 ਵਿਅਕਤੀ ਗੰਭੀਰ ਜ਼ਖਮੀ
ਸ਼ੇਖ ਨਵਾਫ ਨੂੰ ਸਭ ਤੋਂ ਪਹਿਲਾਂ ਹਵੱਲੀ ਸੂਬੇ ਦਾ ਰਾਜਪਾਲ ਬਣਾਇਆ ਗਿਆ ਸੀ। ਸ਼ੇਖ 1978 ਤੱਕ ਉਥੋਂ ਦੇ ਰਾਜਪਾਲ ਰਹੇ।ਇਸਦੇ ਬਾਅਦ ਉਹ ਕੁਵੈਤ ਦੇ ਗ੍ਰਹਿ ਮੰਤਰੀ ਤੇ ਫਿਰ ਰੱਖਿਆ ਮੰਤਰੀ ਬਣੇ। 83 ਸਾਲ ਦੀ ਉਮਰ ਵਿਚ ਉਹ ਦੇਸ਼ ਦੇ ਸ਼ਾਸਕ ਬਣੇ।
ਵੀਡੀਓ ਲਈ ਕਲਿੱਕ ਕਰੋ : –