TMC ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਮਜ਼ਾਕ ਉਡਾਉਣ ਦੀ ਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਠੇਸ ਪਹੁੰਚਾਈ ਹੈ। ਉਨ੍ਹਾਂ ਇਸ ਘਟਨਾ ਨੂੰ ਲੈ ਕੇ ਉਪ ਰਾਸ਼ਟਰਪਤੀ ਨੂੰ ਫੋਨ ਕੀਤਾ ਜਿਸ ਬਾਰੇ ਦੱਸਦਿਆਂ ਉਪ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਜੀ ਨੋ ਟੈਲੀਫੋਨ ਕੀਤਾ। ਉਨ੍ਹਾਂ ਕੁਝ ਮਾਣਯੋਗ ਸਾਂਸਦਾਂ ਵੱਲੋਂ ਕੀਤੀ ਗਈ ਨਕਲ ਦੀ ਘਟਨਾ ‘ਤੇ ਬਹੁਤ ਦੁੱਖ ਜ਼ਾਹਰ ਕੀਤਾ।”
ਉਪ ਰਾਸ਼ਟਰਪਤੀ ਨੇ ਅੱਗੇ ਕਿਹਾ, “ਪ੍ਰਧਾਨ ਮੰਤਰੀ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਅਜਿਹਾ ਅਪਮਾਨ ਸਹਿ ਰਹੇ ਹਨ ਪਰ ਭਾਰਤ ਦੇ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਨਾਲ ਅਤੇ ਉਹ ਵੀ ਪਵਿੱਤਰ ਸੰਸਦ ਵਿ4ਚ ਅਜਿਹਾ ਕਰਨਾ ਮੰਦਭਾਗਾ ਹੈ।”
ਧਨਖੜ ਨੇ ਕਿਹਾ, “ਮੈਂ ਉਨ੍ਹਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ, ਕੁਝ ਲੋਕਾਂ ਦੀਆਂ ਹਰਕਤਾਂ ਮੈਨੂੰ ਆਪਣਾ ਫਰਜ਼ ਨਿਭਾਉਣ ਤੇ ਸਾਡੇੇ ਸੰਵਿਧਾਨ ਦੇ ਸਿਧਾਂਤਾਂ ਨੂੰ ਬਣਾਈ ਰੱਖਣ ਤੋਂ ਨਹੀਂ ਰੋਕਣਗੀਆਂ। ਮੈਂ ਤਹਿ ਦਿਲੋਂ ਉਨ੍ਹਾਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਹਾਂ। ਕੋਈ ਵੀ ਅਪਮਾਨ ਮੈਨੂੰ ਆਪਣਾ ਰਸਤਾ ਬਦਲਣ ‘ਤੇ ਮਜਬੂਰ ਨਹੀਂ ਕਰੇਗਾ।”
ਇਸ ਨੂੰ ਲੈ ਕੇ ਰਾਸ਼ਟਰਪਤੀ ਦ੍ਰੂਪਦੀ ਮੁਰਮੂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕੀਤਾ, “ਸੰਸਦ ਦੇ ਕੰਪਲੈਕਸ ਵਿੱਚ ਸਾਡੇ ਸਤਿਕਾਰਯੋਗ ਉਪ ਰਾਸ਼ਟਰਪਤੀ ਨੂੰ ਅਪਮਾਨਿਤ ਕੀਤਾ ਗਿਆ ਸੀ। ਚੁਣੇ ਗਏ ਨੁਮਾਇੰਦਿਆਂ ਦਾ ਪ੍ਰਗਟਾਵਾ ਮਾਣ-ਸਨਮਾਨ ਤੇ ਸ਼ਿਸ਼ਟਾਚਾਰ ਦੇ ਮਾਪਦੰਡਾਂ ਦੇ ਅੰਦਰ ਹੋਣਾ ਚਾਹੀਦਾ ਹੈ। ਸੰਸਦੀ ਰਿਵਾਇਤ ਰਹੀ ਹੈ ਜਿਸ ‘ਤੇ ਸਾਨੂੰ ਮਾਣ ਹੈ ਤੇ ਭਾਰਤ ਤਦੇ ਲੋਕ ਉਨ੍ਹਾਂ ਤੋਂ ਇਸ ਨੂੰ ਕਾਇਮ ਰੱਖਣ ਦੀ ਉਮੀਦ ਕਰਦੇ ਹਨ।”
ਇਹ ਵੀ ਪੜ੍ਹੋ : 200 ਕਰੋੜ ਦੇ ਡਰੱ.ਗ ਰੈਕੇਟ ਦਾ ਕਿੰਗਪਿਨ ਰਾਜਾ ਕੰਦੋਲਾ ਬਰੀ, ਅਦਾਲਤ ‘ਚ ਨਹੀਂ ਸਾਬਤ ਹੋਏ ਦੋਸ਼
ਦੱਸ ਦੇਈਏ ਕਿ ਇਸ ਘਟਨਾ ‘ਤੇ ਉਪਰਾਸ਼ਟਰਪਤੀ ਧਨਖੜੀ ਨੇ ਕਿਹਾ ਸੀ ਕਿ ਗਿਰਾਵਟ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਦਨ ਵਿੱਚ ਮੌਜੂਦ ਕਾਂਗਰਸੀ ਸਾਂਸਦ ਚਿਦੰਬਰਮ ਨੂੰ ਪੁੱਛਿਆ ਕਿ ਸੰਸਦ ਦਾ ਇੱਕ ਸੀਨੀਅਰ ਮੈਂਬਰ, ਦੂਜੇ ਮੈਂਬਰ ਦੀ ਵੀਡੀਓਗ੍ਰਾਫੀ ਕਰਦਾ ਹੈ ਕਿਉਂ? ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਸਟਾਗ੍ਰਾਮ ‘ਤੇ ਤੁਹਾਡੀ (ਕਾਂਗਰਸ) ਪਾਰਟੀ ਨੇ ਇੱਕ ਵੀਡੀਓ ਪਾਇਆ ਸੀ, ਜਿਸ ਨੂੰ ਬਾਅਦ ਵਿੱਚ ਹਟਾ ਲਿਆ ਗਿਆ। ਇਹ ਸ਼ਰਮਨਾਕ ਹੈ।
ਵੀਡੀਓ ਲਈ ਕਲਿੱਕ ਕਰੋ : –