ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (9 ਫਰਵਰੀ) ਨੂੰ ਨਵੇਂ ਸੰਸਦ ਭਵਨ ਦੀ ਕੰਟੀਨ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਲੰਚ ਕੀਤਾ। ਲੰਚ ਪਲਾਨ ਤੋਂ ਪਹਿਲਾਂ ਪੀਐਮਓ ਤੋਂ ਇਨ੍ਹਾਂ 8 ਸੰਸਦ ਮੈਂਬਰਾਂ ਨੂੰ ਫੋਨ ਆਇਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ।
ਪੀਐਮਓ ਦੇ ਸੱਦੇ ਤੋਂ ਬਾਅਦ ਸਾਰੇ ਅੱਠ ਸੰਸਦ ਮੈਂਬਰ ਪ੍ਰਧਾਨ ਮੰਤਰੀ ਦਫ਼ਤਰ ਪੁੱਜੇ, ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਕਿਉਂ ਬੁਲਾਇਆ ਗਿਆ ਸੀ। ਇਸ ਦੌਰਾਨ ਪੀਐਮ ਮੋਦੀ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ, ”ਚਲੋ ਅੱਜ ਮੈਂ ਤੁਹਾਨੂੰ ਇੱਕ ਸਜ਼ਾ ਸੁਣਾਉਂਦਾ ਹਾਂ।” ਫਿਰ ਪ੍ਰਧਾਨ ਮੰਤਰੀ ਸਾਰਿਆਂ ਨੂੰ ਆਪਣੇ ਨਾਲ ਸੰਸਦ ਦੀ ਕੰਟੀਨ ‘ਚ ਲੈ ਗਏ ਅਤੇ ਦੁਪਹਿਰ ਦਾ ਖਾਣਾ ਖਾਧਾ।
ਪੀਐਮ ਮੋਦੀ ਨਾਲ ਲੰਚ ਕਰਨ ਵਾਲੇ ਸੰਸਦ ਮੈਂਬਰਾਂ ਦੇ ਨਾਮ ਐਲ ਮੁਰੂਗਨ, ਰਿਤੇਸ਼ ਪਾਂਡੇ, ਹੀਨਾ ਗਾਵਿਤ, ਕੋਨਿਆਕ, ਐਨ ਪ੍ਰੇਮਚੰਦਰਨ, ਸਮਿਤ ਪਾਤਰਾ, ਰਾਮ ਮੋਹਨ ਨਾਇਡੂ ਅਤੇ ਜਾਮਯਾਂਗ ਸੇਰਿੰਗ ਨਾਮਗਿਆਲ ਹਨ।
ਸੰਸਦ ਮੈਂਬਰ ਕਰੀਬ ਇੱਕ ਘੰਟਾ ਪੀਐਮ ਮੋਦੀ ਨਾਲ ਕੰਟੀਨ ਵਿੱਚ ਰਹੇ। ਇਸ ਦੌਰਾਨ ਜਦੋਂ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ (ਪੀਐਮ ਮੋਦੀ) ਨੇ ਆਪਣੇ ਨਿੱਜੀ ਅਨੁਭਵ ਅਤੇ ਸੁਝਾਅ ਸਾਂਝੇ ਕੀਤੇ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ।
ਇਹ ਵੀ ਪੜ੍ਹੋ : ਇਹ PF ਖਾਤਾਧਾਰਕ ਜਲਦੀ ਅਪਡੇਟ ਕਰ ਲਓ ਖਾਤਾ, 23 ਫਰਵਰੀ ਮਗਰੋਂ ਬੰਦ ਹੋ ਜਾਏਗਾ ਅਕਾਊਂਟ!
ਸੰਸਦ ਮੈਂਬਰਾਂ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੈਂ ਵੀ ਇੱਕ ਆਮ ਆਦਮੀ ਹਾਂ। ਮੈਂ ਹਮੇਸ਼ਾ ਪ੍ਰਧਾਨ ਮੰਤਰੀ ਵਾਂਗ ਵਿਵਹਾਰ ਨਹੀਂ ਕਰਦਾ ਅਤੇ ਮੈਂ ਲੋਕਾਂ ਨਾਲ ਗੱਲ ਵੀ ਕਰਦਾ ਹਾਂ। ਅਜਿਹੇ ‘ਚ ਅੱਜ ਮੇਰਾ ਮਨ ਹੋਇਆ ਕਿ ਤੁਹਾਡੇ ਸਾਰਿਆਂ ਨਾਲ ਚਰਚਾ ਕਰਾਂ ਤੇ ਖਾਣਾ ਖਾਵਾਂ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾ ਲਿਆ।
ਵੀਡੀਓ ਲਈ ਕਲਿੱਕ ਕਰੋ –