ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੌਰੇ ‘ਤੇ ਹਨ। ਇਥੇ ਪੀਐੱਮ ਮੋਦੀ ਨੇ 8 ਕਿਲੋਮੀਟਰ ਰੋਡ ਸ਼ੋਅ ਕੀਤਾ। ਲੋਕਾਂ ਨੇ ਉਨ੍ਹਾਂ ‘ਤੇ ਫੁੱਲ ਬਰਸਾਏ। ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਸਟੇਸ਼ਨ ਦਾ ਉਦਘਾਟਨ ਕੀਤਾ।
6 ਵੰਦੇ ਭਾਰਤ ਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾਈ। ਥੋੜ੍ਹੀ ਦੇਰ ਵਿਚ ਉਹ ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਏਅਰਪੋਰਟ ਅਯੁੱਧਿਆ ਧਾਮ ਦਾ ਉਦਘਾਟਨ ਕਰਨਗੇ। ਦੋਵੇਂ ਥਾਵਾਂ ਨੂੰ ਰਾਮਕਥਾ ਥੀਮ ‘ਤੇ ਸਜਾਇਆ ਗਿਆ ਹੈ।ਇਸ ਤੋਂ ਇਲਾਵਾ 16 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ। ਮੋਦੀ ਤੀਜੀ ਵਾਰ ਰਾਮ ਨਗਰੀ ਆਏ ਹਨ। ਪਹਿਲੀ ਵਾਰ ਉਹ 5 ਅਗਸਤ 2020 ਨੂੰ ਰਾਮ ਮੰਦਰ ਭੂਮੀ ਪੂਜਨ ਵਿਚ ਸ਼ਾਮਲ ਹੋਏ ਸਨ। ਇਸ ਦੇ ਬਾਅਦ 23 ਅਕਤੂਬਰ 2022 ਨੂੰ ਦੀਪਉਤਸਵ ਵਿਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਸਾਬਕਾ MLA ਜੋਗਿੰਦਰਪਾਲ ਹਸਪਤਾਲ ‘ਚ ਦਾਖਿਲ, ਨਾਜਾਇਜ਼ ਮਾਈਨਿੰਗ ਕਰਦਿਆਂ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ
ਰੋਡ ਸ਼ੋਅ ਦੌਰਾਨ ਦੋਵੇਂ ਕਿਨਾਰਿਆਂ ‘ਤੇ ਸੰਸਕ੍ਰਿਤਕ ਪ੍ਰੋਗਰਾਮ ਜ਼ਰੀਏ ਮੋਦੀ ਦਾ ਸਵਾਗਤ ਹੋਇਆ। ਲਗਭਗ ਇਕ ਲੱਖ ਲੋਕਾਂ ਨੇ 51 ਥਾਵਾਂ ‘ਤੇ ਪੀਐੱਮ ਦਾ ਸਵਾਗਤ ਕੀਤਾ। ਅਯੁੱਧਿਆ ਵਿਚ ਅੱਜ ਸਿਰਫ ਰਾਮ ਦੇ ਜੈਕਾਰੇ ਤੇ ਭਜਨ ਗੂੰਜ ਰਹੇ ਹਨ। ਡ੍ਰੋਨ ਨਾਲ ਸ਼ਹਿਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪੂਰੇ ਸ਼ਹਿਰ ਨੂੰ ਸਜਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”