ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰੋਡ ਸ਼ੋਅ ਮਗਰੋਂ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਆਪਣੇ ਰੁਝੇਵਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਕਿਸੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਅਯੁੱਧਿਆ ਦੀ ਇੱਕ ਗਰੀਬ ਬਸਤੀ ਵਿੱਚ ਪਹੁੰਚ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਇੱਕ ਹਰਮਨਪਿਆਰੇ ਨੇਤਾ ਦੀ ਹੈ ਜੋ ਜਨਤਾ ਨਾਲ ਸਿੱਧਾ ਗੱਲਬਾਤ ਕਰਦੇ ਕਰਦੇ ਹਨ। ਇਸ ਦੀ ਇਕ ਝਲਕ ਸ਼ਨੀਵਾਰ ਨੂੰ ਅਯੁੱਧਿਆ ‘ਚ ਵੀ ਦੇਖਣ ਨੂੰ ਮਿਲੀ, ਜਦੋਂ ਉਹ ਅਚਾਨਕ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ 10 ਕਰੋੜਵੀਂ ਲਾਭਪਾਤਰੀ ਮੀਰਾ ਮਾਝੀ ਦੇ ਘਰ ਪਹੁੰਚੇ। ਪ੍ਰਧਾਨ ਮੰਤਰੀ ਨੇ ਯੋਜਨਾ ਦੇ ਲਾਭਪਾਤਰੀ ਦੇ ਘਰ ਚਾਹ ਵੀ ਪੀਤੀ ਅਤੇ ਉਸ ਨਾਲ ਗੱਲਬਾਤ ਕੀਤੀ।
ਪੀਐਮ ਦਾ ਇਹ ਪ੍ਰੋਗਰਾਮ ਪਹਿਲਾਂ ਤੋਂ ਤੈਅ ਨਹੀਂ ਸੀ। ਅਜਿਹੇ ‘ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਮੀਰਾ ਦੇ ਘਰ ਪਹੁੰਚੇ ਤਾਂ ਪੂਰੀ ਕਾਲੋਨੀ ਦੇ ਲੋਕ ਹੈਰਾਨ ਰਹਿ ਗਏ। ਪ੍ਰਧਾਨ ਮੰਤਰੀ ਦੇ ਪਹੁੰਚਣ ‘ਤੇ ਪੂਰਾ ਇਲਾਕਾ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਪੀਐਮ ਮੋਦੀ ਨੇ ਮੀਰਾ ਦੁਆਰਾ ਬਣਾਈ ਚਾਹ ਪੀਤੀ ਅਤੇ ਕਿਹਾ ਕਿ ਚਾਹ ਚੰਗੀ ਹੈ, ਪਰ ਥੋੜ੍ਹੀ ਮਿੱਠੀ ਹੋ ਗਈ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਪਰਿਵਾਰ ਅਤੇ ਪੂਰੀ ਕਾਲੋਨੀ ਦਾ ਹਾਲ-ਚਾਲ ਪੁੱਛਿਆ।
ਅਯੁੱਧਿਆ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਭਪਾਤਰੀ ਮੀਰਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਯੋਜਨਾ ਦੇ ਲਾਭਾਂ ਬਾਰੇ ਜਾਣਕਾਰੀ ਲਈ। ਇਸ ‘ਤੇ ਮੀਰਾ ਨੇ ਪੀਐਮ ਮੋਦੀ ਨੂੰ ਕਿਹਾ ਕਿ ਮੈਨੂੰ ਮੁਫਤ ਗੈਸ ਅਤੇ ਰਿਹਾਇਸ਼ ਮਿਲੀ ਹੈ। ਉਸ ਨੇ ਦੱਸਿਆ ਪਹਿਲਾਂ ਮੇਰੇ ਕੋਲ ਕੱਚਾ ਘਰ ਸੀ ਪਰ ਹੁਣ ਪੱਕਾ ਹੋ ਗਿਆ ਹੈ। ਉਸ ਨੇ ਕਿਹਾ ਕਿ ਤੁਹਾਡੇ ਘਰ ਆਉਣ ਨਾਲ ਬਹੁਤ ਖੁਸ਼ੀ ਹੋਈ ਹੈ।
ਇਸ ਦੌਰਾਨ ਪੀਐਮ ਮੋਦੀ ਨੇ ਮੀਰਾ ਦੇ ਪਰਿਵਾਰ ਨਾਲ ਕਰੀਬ 10-15 ਮਿੰਟ ਤੱਕ ਗੱਲਬਾਤ ਕੀਤੀ।ਮੀਰਾ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਇਸ ਮੌਕੇ ਪੀਐਮ ਮੋਦੀ ਨੇ ਇੱਕ ਬੱਚੇ ਨੂੰ ਆਟੋਗ੍ਰਾਫ ਵੀ ਦਿੱਤਾ। ਇਸ ਵਿੱਚ ਉਨ੍ਹਾਂ ਨੇ ਵੰਦੇ ਮਾਤਰਮ ਲਿਖਿਆ ਅਤੇ ਸਥਾਨਕ ਬੱਚਿਆਂ ਨਾਲ ਸੈਲਫੀ ਵੀ ਲਈ। ਇਸ ਦੌਰਾਨ ਮੀਰਾ ਦੇ ਪਤੀ ਸੂਰਤ ਮਾਝੀ ਵੀ ਮੌਜੂਦ ਸੀ। ਚਾਹ ਪੀਂਦੇ-ਪੀਂਦੇ ਪੀ.ਐੱਮ. ਮੋਦੀ ਮੀਰਾ ਦੇ ਬੱਚੇ ਨਾਲ ਹੱਥ ਮਿਲਾਉਂਦੇ ਵੀ ਨਜ਼ਰ ਆਏ।
ਇਹ ਵੀ ਪੜ੍ਹੋ : ਖੰਨਾ : ਪੁਲਿਸ ਹਿਰਾਸਤ ‘ਚੋਂ ਭੱਜਿਆ ਚੋਰ, ਮੈਡੀਕਲ ਦੌਰਾਨ ਚਕਮਾ ਦੇ ਕੇ ਖੋਲ੍ਹੀ ਹੱਥਕੜੀ
ਪੀ.ਐੱਮ. ਮੋਦੀ ਦੇ ਘਰ ਪਹੁੰਚਣ ਤੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਮੀਰਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਪੀ.ਐੱਮ. ਮੋਦੀ ਉਨ੍ਹਾਂ ਦੇ ਘਰ ਆਉਣਗੇ। ਆਉਣ ਤੋਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੀ.ਐੱਮ. ਮੋਦੀ ਉਸ ਦੇ ਘਰ ਆਉਣ ਵਾਲੇ ਹਨ। ਮੀਰਾ ਨੇ ਕਿਹਾ ਕਿ ਉਸ ਨੂੰ ਇਹ ਪਲ ਹਮੇਸ਼ਾ-ਹਮੇਸ਼ਾ ਯਾਦ ਰਹੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”