30 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚਣਗੇ ਤੇ ਅਯੋਧਿਆ ਵਾਸੀਆਂ ਨੂੰ ਏਅਰਪੋਰਟ ਤੇ ਰੇਲਵੇ ਸਟੇਸ਼ਨ ਦੀ ਵੱਡੀ ਸੌਗਾਤ ਦੇਣਗੇ। ਨਾਲ ਹੀ ਪੀਐੱਮ ਮੋਦੀ ਦੇ ਰੋਡ ਸ਼ੋਅ ਦਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਅਯੁੱਧਿਆ ਵਿਚ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਅਯੁੱਧਿਆ ਵਿਚ 3 ਘੰਟੇ ਦਾ ਸਮਾਂ ਗੁਜ਼ਾਰਨਗੇ। ਉਹ ਸਵੇਰੇ 11.30 ਵਜੇ ਏਅਰਪੋਰਟ ਪਹੁੰਚਣਗੇ। ਸਭ ਤੋਂ ਪਹਿਲਾਂ ਏਅਰਪੋਰਟ ਦਾ ਉਦਘਾਟਨ ਹੋਵੇਗਾ।
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਲਗਭਗ 15 ਕਿਲੋਮੀਟਰ ਲੰਬਾ ਹੋਵੇਗਾ। ਰੇਲਵੇ ਸਟੇਸਨ ਤੋਂ ਵਾਪਸ ਉਸੇ ਰਸਤੇ ਪੀਐੱਮ ਏਅਰਪੋਰਟ ਪਹੁੰਚਣਗੇ। ਏਅਰਪੋਰਟ ਕੋਲ ਸਭਾ ਸਥਲ ਬਣਾਇਆ ਜਾ ਰਿਹਾ ਹੈ। ਜਿਥੇ ਪੀਐੱਮ ਮੋਦੀ ਲਗਭਗ 40 ਮਿੰਟ ਤੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਰੋਡ ਸ਼ੋਅ ਕਰਦੇ ਹੋਏ ਸੜਕ ਮਾਰਗ ਤੋਂ ਪੀਐੱਮ ਮੋਦੀ ਰੇਲਵੇ ਸਟੇਸ਼ਨ ਜਾਣਗੇ, ਜਿਥੇ ਉਹ ਵੰਦੇ ਭਾਰਤ ਤੇ ਅੰਮ੍ਰਿਤ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਅੱਜ ਪਰਤਣਾ ਸੀ ਪਿੰਡ ਪਰ…..
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਦੀ ਬੈਠਕ ਕਰਕੇ ਵਿਸ਼ਾਲ ਆਯੋਜਨ ਲਈ ਕਿਹਾ ਹੈ ਜਿਸ ਰਸਤੇ ਤੋਂ ਪੀਐੱਮ ਮੋਦੀ ਦਾ ਕਾਫਲਾ ਲੰਘੇਗਾ, ਉਸ ਰਸਤੇ ਨੂੰ ਫੁੱਲਾਂ ਨਾਲ ਸਜਾਉਣ ਦੀ ਤਿਆਰੀ ਹੈ। ਨਾਲ ਹੀ ਸੁਰੱਖਿਆ ਦੇ ਬਹੁਤ ਹੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਨਿਤਿਸ਼ ਕੁਮਾਰ ਨੇ ਦੱਸਿਆ ਕਿ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਿਸ ਰਸਤੇ ਤੋਂ ਲੰਘਣਗੇ ਉਥੇ 51 ਥਾਵਾਂ ‘ਤੇ ਸੰਸਕ੍ਰਿਤਕ ਪ੍ਰੋਗਰਾਮ ਹੋਣਗੇ, 100 ਤੋਂ ਜ਼ਿਆਦਾ ਥਾਵਾਂ ‘ਤੇ ਉਨ੍ਹਾਂ ਉਪਰ ਗੁਲਾਬ ਤੇ ਗੇਂਦੇ ਦੀਆਂ ਪੰਖੁੜੀਆਂ ਵਰ੍ਹਾਈਆਂ ਜਾਣਗੀਆਂ।