ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ‘ਤੇ ਗਜ਼ਬ ਦੀ ਲੋਕਪ੍ਰਿਯਤਾ ਹੈ। ਐਕਸ, ਫੇਸਬੁੱਕ ਦੇ ਬਾਅਦ ਹੁਣ ਵ੍ਹਟਸਐਪ ‘ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵਧਣ ਲੱਗੀ ਹੈ। ਪੀਐੱਮ ਨਰਿੰਦਰ ਮੋਦੀ ਦੇ ਵ੍ਹਟਸਐਪ ਚੈਨਲ ‘ਤੇ ਨਵੇਂ ਫੀਚਰ ਨਾਲ ਜੁੜਨ ਦੇ ਬਾਅਦ ਸਿਰਫ ਇਕ ਹਫਤੇ ਵਿਚ 50 ਲੱਖ ਤੋਂ ਵੱਧ ਸਬਸਕ੍ਰਾਈਬਰ ਹੋ ਗਏ ਹਨ। 20 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਟਸਐਪ ਚੈਨਲ ਨੇ ਇਕ ਰਿਕਾਰਡ ਬਣਾਇਆ ਜਦੋਂ ਉਸ ਨੇ ਸਿਰਫ ਇਕ ਦਿਨ ਵਿਚ 10 ਲੱਖ ਸਬਸਕ੍ਰਾਈਬਰਸ ਦਾ ਅੰਕੜਾ ਪਾਰ ਕਰ ਲਿਆ।
ਆਪਣੇ ਵ੍ਹਟਸਐਪ ਚੈਨਲ ‘ਤੇ ਸਾਂਝੇ ਕੀਤੇ ਗਏ ਇਕ ਮੈਸੇਜ ‘ਤੇ PM ਮੋਦੀ ਨੇ ਕਿਹਾ ਕਿ ਜਿਵੇਂ ਕਿ ਸਾਡਾ 50 ਲੱਖ ਤੋਂ ਵੱਧ ਦਾ ਭਾਈਚਾਰਾ ਬਣ ਗਿਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ ਜੋ ਮੇਰੇ ਵ੍ਹਟਸਐਪ ਚੈਨਲ ਰਾਹੀਂ ਮੇਰੇ ਨਾਲ ਜੁੜੇ ਹਨ।
ਇਹ ਵੀ ਪੜ੍ਹੋ : MP ਬਿੱਟੂ ਨੇ ਲੁਧਿਆਣਾ ਦੇ RTA ਦਫਤਰ ‘ਚ ਮਾਰਿਆ ਛਾਪਾ, ਬੋਲੇ-‘ਫੀਲਡ ਦੀ ਬਜਾਏ ਆਫਿਸ ‘ਚ ਲੋਕਾਂ ਦੀਆਂ ਸੁਣੋ’ ਮੁਸ਼ਕਲਾਂ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰਿਕਾਰਡ ਫਾਲੋਇੰਗ ਹੈ। ਐਕਸ ‘ਤੇ 91 ਮਿਲੀਅਨ ਫਾਲੋਅਰਸ ਨਾਲ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਰਾਜਨੇਤਾ ਹਨ। ਇਸ ਦੇ ਨਾਲ ਹੀ ਫੇਸਬੁੱਕ ‘ਤੇ ਪੀਐੱਮ ਮੋਦੀ ਦੇ 48 ਮਿਲੀਅਨ ਫਾਲੋਅਰਸ ਹਨ ਜਦੋਂ ਕਿ ਇੰਸਟਾਗ੍ਰਾਮ ‘ਤੇ ਉੁਨ੍ਹਾਂ ਦੇ 78 ਮਿਲੀਅਨ ਤੋਂ ਵਧ ਫਾਲੋਅਰਸ ਹਨ।
ਵੀਡੀਓ ਲਈ ਕਲਿੱਕ ਕਰੋ -: