ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਫਰਵਰੀ ਯਾਨੀ ਮੰਗਲਵਾਰ ਨੂੰ ਜੰਮੂ ਦਾ ਦੌਰਾ ਕਰਨਗੇ ਤੇ ਇਥੇ 30,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਸ ਦਾ ਉਦਘਾਟਨ ਕਰਨਗੇ। ਪੀਐੱਮ ਮੋਦੀ ਇਥੇ ਪ੍ਰਾਜੈਕਟਸ ਦਾ ਨੀਂਹ ਪੱਥਰ ਰੱਖਣ ਦੇ ਨਾਲ ਸੜਕਾਂ, ਰੇਲ, ਹੈਲਥ, ਐਜੂਕੇਸ਼ਨ, ਰੇਲ, ਪੈਟਰੋਲੀਅਮ, ਨਾਗਰਿਕ ਬੁਨਿਆਦੀ ਢਾਂਚੇ ਸਣੇ ਕਈ ਗਿਫਟ ਦੇਣਗੇ।
20 ਫਰਵਰੀ ਨੂੰ ਸਵੇਰੇ ਲਗਭਗ 11.30 ਵਜੇ ਜੰਮੂ ਦੇ ਮੌਲਾਨਾ ਆਜ਼ਾਦ ਸਟੇਡੀਅਮ ਵਿਚ ਇਕ ਜਨਤਕ ਸਮਾਰੋਹ ਵਿਚ ਪ੍ਰਧਾਨ ਮੰਤਰੀ 30,500 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਾਜੈਕਟਸ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਪੀਐੱਮ ਮੋਦੀ ‘ਵਿਕਸਿਤ ਭਾਰਤ, ਵਿਕਸਿਤ ਜੰਮੂ’ ਪ੍ਰੋਗਰਾਮ ਤਹਿਤ ਕਈ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਨੇ BJP ਤੇ ਅਕਾਲੀ ਦਲ ਗਠਜੋੜ ਦੇ ਦਿੱਤੇ ਸੰਕੇਤ, ਕਿਹਾ-‘ਜਲਦ ਲਿਆ ਜਾਵੇਗਾ ਫੈਸਲਾ’
ਦੇਸ਼ ਭਰ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ IIT ਜੰਮੂ, IIM ਜੰਮੂ ਦਾ ਉਦਘਾਟਨ ਕੀਤਾ ਜਾਵੇਗਾ ਤੇ ਇਸ ਨੂੰ ਸੂਬੇ ਦੇ ਲੋਕਾਂ ਨਾਲ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਈਆਈਟੀ ਭਿਲਾਈ, ਆਈਆਈਟੀ ਤਿਰੂਪਤੀ, IIITDM ਕਾਂਚੀਪੁਰਮ, IIM ਬੋਧਗਯਾ, IIM ਵਿਸ਼ਾਖਾਪਟਨਮ, ਭਾਰਤੀ ਕੌਸ਼ਲ ਸੰਸਥਾ ਕਾਨਪੁਰ ਵਰਗੇ ਕਈ ਵੱਡੀਆਂ ਸਿੱਖਿਆ ਸੰਸਥਾਵਾਂ ਦਾ ਉਦਘਾਟਨ ਕੀਤਾ ਜਾਵੇਗਾ।