ਦਵਾਰਕਾ ਐਕਸਪ੍ਰੈਸਵੇਅ ‘ਤੇ ਤੇਜ਼ ਰਫਤਾਰ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਬੱਸ ਅੱਠ ਦਿਨ ਹੋਰ, ਫਿਰ ਤੁਸੀਂ ਇਸ ਸ਼ਾਨਦਾਰ ਐਕਸਪ੍ਰੈਸਵੇਅ ‘ਤੇ ਵਾਹਨ ਚਲਾਉਂਦੇ ਹੋਏ ਵੇਖ ਸਕੋਗੇ। ਦਿੱਲੀ-ਗੁਰੂਗ੍ਰਾਮ ਦਵਾਰਕਾ ਐਕਸਪ੍ਰੈਸਵੇਅ ਦੇ ਉਦਘਾਟਨ ਦੀ ਤਰੀਕ ਤੈਅ ਹੋ ਗਈ ਹੈ। 11 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਐਕਸਪ੍ਰੈਸ ਵੇਅ ਨੂੰ ਜਨਤਾ ਦੇ ਹਵਾਲੇ ਕਰਨਗੇ।
ਉਦਘਾਟਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਗੁਰੂਗ੍ਰਾਮ ਪੁਲਿਸ ਅਤੇ ਪ੍ਰਸ਼ਾਸਨ ਦੋਵਾਂ ਨੇ ਵੀ ਐਕਸਪ੍ਰੈਸ ਵੇਅ ਦਾ ਦੌਰਾ ਕੀਤਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। NHAI ਵੱਲੋਂ ਦੱਸਿਆ ਗਿਆ ਕਿ ਐਕਸਪ੍ਰੈਸ ਵੇਅ ਦੀ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖੰਭਿਆਂ ’ਤੇ ਤਿਰੰਗਾ ਲਹਿਰਾਉਣ ਅਤੇ ਫੁੱਟਪਾਥਾਂ ’ਤੇ ਰੰਗ ਕਰਨ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। 11 ਮਾਰਚ ਤੋਂ ਬਾਅਦ ਐਕਸਪ੍ਰੈਸ ਵੇਅ ਦਾ ਗੁਰੂਗ੍ਰਾਮ ਸੈਕਸ਼ਨ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ ਅਤੇ ਲੋਕ ਇੱਥੇ ਵਾਹਨ ਚਲਾ ਸਕਣਗੇ। ਦੱਸ ਦਈਏ ਕਿ ਦਵਾਰਕਾ ਐਕਸਪ੍ਰੈਸਵੇਅ ਲਗਭਗ 9000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ। ਇਹ ਲਗਭਗ 28 ਕਿਲੋਮੀਟਰ ਲੰਬਾ ਹੈ। ਇਸ ਦਾ 18 ਕਿਲੋਮੀਟਰ ਲੰਬਾ ਹਿੱਸਾ ਗੁੜਗਾਉਂ ਵਿੱਚ ਹੈ ਅਤੇ ਲਗਭਗ 10 ਕਿਲੋਮੀਟਰ ਹਿੱਸਾ ਦਿੱਲੀ ਵਿੱਚ ਹੈ, ਜਿੱਥੇ ਇਸ ਸਮੇਂ ਨਿਰਮਾਣ ਚੱਲ ਰਿਹਾ ਹੈ। ਇਸ ਐਕਸਪ੍ਰੈਸ ਵੇਅ ਦਾ ਉਦਘਾਟਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ।
ਹਾਲਾਂਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਐਕਸਪ੍ਰੈੱਸ ਵੇਅ ਦਾ ਦਿੱਲੀ ਵਾਲਾ ਹਿੱਸਾ ਵੀ ਚਾਲੂ ਹੋਵੇਗਾ ਜਾਂ ਨਹੀਂ। ਹਾਲਾਂਕਿ ਇਸ ਐਕਸਪ੍ਰੈਸ ਵੇਅ ਦੇ ਸ਼ੁਰੂ ਹੋਣ ਤੋਂ ਬਾਅਦ ਗੁੜਗਾਓਂ ਪ੍ਰਾਪਰਟੀ ਮਾਰਕਿਟ ‘ਚ ਵੱਡੀ ਉਛਾਲ ਆਉਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਗੁਰੂਗ੍ਰਾਮ ਮੈਟਰੋ ਦਾ ਨੀਂਹ ਪੱਥਰ ਰੱਖ ਚੁੱਕੇ ਹਨ। ਗੁਰੂਗ੍ਰਾਮ ‘ਚ ਮੈਟਰੋ ਨੂੰ ਚੱਲਣ ‘ਚ ਕਰੀਬ 4 ਸਾਲ ਲੱਗਣਗੇ। ਗੁੜਗਾਓਂ ਵਿੱਚ ਮਿਲੇਨੀਅਮ ਸਿਟੀ ਸੈਂਟਰ ਤੋਂ ਸਾਈਬਰ ਸਿਟੀ ਤੱਕ ਮੈਟਰੋ ਟ੍ਰੈਕ ਬਣਾਇਆ ਜਾਵੇਗਾ। ਮੈਟਰੋ ਦੇ ਵਿਸਤਾਰ ਦੌਰਾਨ ਲਗਭਗ 28.5 ਕਿਲੋਮੀਟਰ ਦੀ ਦੂਰੀ ਵਿੱਚ 27 ਮੈਟਰੋ ਸਟੇਸ਼ਨ ਬਣਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ –