ਅੱਜ ਕਾਲ ਰਿਸ਼ਤਿਆਂ ਦੀ ਕਦਰ ਕਿੰਨੀ ਘੱਟ ਗਈ ਇਸ ਗੱਲ ਤੋਂ ਪਤਾ ਚਲਦਾ ਹੈ ਜਦੋਂ ਮੁਕਤਸਰ ਦੇ ਪਿੰਡ ਭਾਰੂ ਵਿੱਚ ਇੱਕ ਨਵਾਂ ਮੋਬਾਇਲ ਲੈਣ ਲਈ ਇੱਕ ਨਾਬਾਲਗ ਭਤੀਜੇ ਵਲੋਂ ਆਪਣੇ ਤਾਏ ਦਾ ਕ.ਤ.ਲ ਕਰਨ ਦੀ ਘਟਨਾ ਸਮਣੇ ਆਈ। ਦੂਸਰੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਕਾਤਲ ਭਤੀਜੇ ਨੂੰ ਫੜ੍ਹਣ ਦਾ ਦਾਅਵਾ ਕੀਤਾ ਹੈ
ਵਿਧਾਨ ਸਭਾ ਹਲਕਾ ਗਿਦੜਬਾਹਾਂ ਦੇ ਪਿੰਡ ਭਾਰੂ ਵਿਖੇ ਇੱਕ ਨਾਬਾਲਗ ਭਤੀਜੇ ਵਲੋਂ ਨਵਾਂ ਮੋਬਾਈਲ ਲਾਏਂ ਲਈ ਆਪਣੇ ਤਾਏ ਦਾ ਕ.ਤਲ ਕਰ ਉਸਦੀ ਲਾ.ਸ਼ ਨੂੰ ਖੁਰਦ ਬੁਰਦ ਕਰਨ ਲਈ ਨਹਿਰ ਵਿੱਚ ਸੁਟ ਦਿਤਾ।
ਵੀਡੀਓ ਲਈ ਕਲਿੱਕ ਕਰੋ -:
ਥਾਣਾ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕੀ 12ਵੀ ਕਲਾਸ ਵਿੱਚ ਪੜਦੇ ਨਾਬਾਲਗ ਲੜਕੇ ਵਲੋਂ ਆਪਣੀ ਨਾਲ ਪੜਦੇ ਦੋਸਤਾਂ ਨੂੰ ਕਿਹ ਦਿੱਤਾ ਜਲਦ ਉਸ ਕੋਲ ਨਵਾਂ ਫੋਨ ਹੋਵੇਗਾ। ਦੋਸਤਾਂ ਦੀਆਂ ਟਿੱਚਰਾ ਤੋਂ ਬਾਅਦ ਲੜਕੇ ਨੇ ਨਵਾਂ ਫੋਨ ਲੈਣ ਲਈ ਆਪਣੇ ਤਾਏ, ਜਿਸਦੇ ਖਾਤੇ ਵਿੱਚ ਲੱਖ ਰੁਪਏ ਤੋਂ ਵੀ ਜਿਆਦਾ ਸੀ, ਜਿਸਦੀ ਜਾਣਕਾਰੀ ਭਤੀਜਾ ਰਖਦਾ ਸੀ, ਭਤੀਜੇ ਵਲੋਂ ਆਪਣੇ ਤਾਏ ਦਾ ਕ.ਤ.ਲ ਕਰ ਲਾਸ਼ ਨਹਰ ਵਿੱਚ ਸੂਟ ਦਿਤੀ। ਗਿਦੜਬਾਹਾਂ ਪੁਲਿਸ ਨੇ ਮਾਮਲਾ ਦਰਜ ਕਰ ਨਾਬਾਲਗ ਲੜਕੇ ਨੂੰ ਫੜਣ ਦਾ ਦਾਅਵਾ ਕੀਤਾ ਹੈ।