ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ 2 ਹੋਰਨਾਂ ਦੀ ਭਾਲ ਜਾਰੀ ਹੈ। SSP ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਉਰਫ ਚੀਨਾ ਦੀ ਤਿੰਨ ਲੋਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾਂ ਨੇ ਦੱਸਿਆ ਸੀ ਕਿ ਉਸ ਦਾ ਭਰਾ ਸੰਦੀਪ ਕੁਮਾਰ ਉਰਫ ਚੀਨਾ ਜੋ ਕਿ ਅੱਡਾ ਦੋਸੜਕਾ ਵਿਚ ਟਾਇਲਾਂ ਦੇ ਡੰਪ ਦੀ ਦੁਕਾਨ ਕਰਦਾ ਸੀ, 4 ਜਨਵਰੀ ਨੂੰ ਸਵੇਰੇ ਲਗਭਗ 10 ਵਜੇ ਉਸ ਦੇ ਭਰਾ ਦੀ ਦੁਕਾਨ ‘ਤੇ 3 ਨੌਜਵਾਨ ਆਏ। ਇਕ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਲਪੁਰ ਤੇ 2 ਅਣਪਛਾਤੇ ਵਿਅਕਤੀ ਬਾਈਕ ‘ਤੇ ਸਵਾਲ ਹੋ ਕੇ ਆਏ ਸਨ। ਅਨੂਪ ਕੁਮਾਰ ਵਿੱਕੀ ਨੇ ਆਪਣੀ ਪਿਸਤੌਲ ਨਾਲ ਉਸ ਦੇ ਭਰਾ ‘ਤੇ ਫਾਇਰ ਕੀਤਾ। ਫਾਇਰ ਉਸਦੇ ਭਰਾ ਦੀ ਛਾਤੀ ਵਿਚ ਲੱਗਾ ਤੇ ਹਮਲਾਵਰਾਂ ਨੇ ਉਸ ‘ਤੇ 3 ਫਾਇਰ ਕੀਤੇ।ਇਸ ਦਰਮਿਆਨ ਸੰਦੀਪ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਾਂਚ ਕਰਦਿਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹਮਲਾਵਰ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲ੍ਹੋਵਾਲ, ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿਘ ਵਾਸੀ ਸ਼ੇਰਪੁਰ ਗੁਲਿੰਡ ਤੇ ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਵਾਸੀ ਕਮਾਲਪੁਰ ਮੋਠਾਂਵਾਲਾ ਜ਼ਿਲ੍ਹਾ ਕਪੂਰਥਲਾ ਦੀ ਪਛਾਣ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਸਰਕਾਰ ਨੇ ਦੂਰਸੰਚਾਰ ਉਪਭੋਗਤਾਵਾਂ ਨੂੰ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੀਆਂ ਜਾਅਲੀ ਕਾਲਾਂ ਵਿਰੁੱਧ ਦਿੱਤੀ ਚੇਤਾਵਨੀ
ਪੁਲਿਸ ਵੱਲੋਂ ਮੁਲਜ਼ਮ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗੁਲਿੰਡ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਵਿੱਕੀ ਤੇ ਮਨੀਸ਼ ਦੀ ਭਾਲ ਜਾਰੀ ਹੈ ਤੇ ਬਾਕੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”