ਲੁਧਿਆਣਾ ‘ਚ ਦੀਵਾਲੀ ਨੇੜੇ ਆਉਂਦੇ ਹੀ ਪੁਲਿਸ ਨੇ ਸੱਟੇਬਾਜ਼ਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਚੌਕੀ ਜਨਕਪੁਰੀ ਦੀ ਪੁਲਿਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ 35 ਸਾਲਾਂ ਤੋਂ ਚੱਲ ਰਹੇ ਜੂਏ ਦੇ ਅੱਡੇ ‘ਤੇ ਛਾਪਾ ਮਾਰਿਆ। ਜਨਕਪੁਰੀ ਇਲਾਕੇ ਵਿੱਚ ਇੱਕ ਮਿੰਨੀ ਕੈਸੀਨੋ ਬਣਾਇਆ ਗਿਆ ਸੀ। ਇੱਥੇ ਲੋਕ ਹਰ ਰੋਜ਼ ਜੂਆ ਖੇਡਦੇ ਸਨ।
ਪੁਲਿਸ ਨੇ 8 ਤੋਂ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਲਾਕੇ ਦੇ ਲੋਕ ਵੀ ਦੱਬੇ-ਕੁਚਲੇ ਲਹਿਜੇ ਵਿੱਚ ਕਹਿ ਰਹੇ ਹਨ ਕਿ ਜਿਸ ਥਾਂ ‘ਤੇ ਸੱਟਾ ਲੱਗ ਰਿਹਾ ਸੀ ਅਤੇ ਛਾਪੇਮਾਰੀ ਹੁੰਦੀ ਸੀ, ਉਸ ਥਾਂ ‘ਤੇ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਹੋ ਚੁੱਕੀ ਹੈ ਪਰ ਇਸ ਥਾਂ ‘ਤੇ ਸੱਟਾ ਇਸੇ ਤਰ੍ਹਾਂ ਜਾਰੀ ਹੈ। ਪੁਲਿਸ ਦੀ ਕਾਰਵਾਈ ਫੋਕੀ ਸਾਬਤ ਹੋ ਰਹੀ ਹੈ।
ਦੋਸ਼ੀ ਦੜਾ ਸੱਟਾ ਖੇਡਣ ਵਾਲਿਆਂ ਨੂੰ ਮਕਾਨਦੇ ਅੰਦਰ ਭੇਜ ਕੇ ਬਾਹਰੋਂ ਤਾਲਾ ਲਾ ਦਿੰਦੇ ਹਨ, ਤਾਂਕਿ ਦਿਸਣ ਵਿੱਚ ਅਜਿਹਾ ਲੱਗੇ ਕਿ ਮਕਾਨ ਬੰਦ ਹੈ। ਜਨਕਪੁਰੀ ਦੇ ਮੁੱਖ ਬਾਜ਼ਾਰ ਵਿੱਚ ਇਸ ਸਮੇਂ ਕਈ ਵੱਡੇ ਮਗਰਮੱਛ ਬੈਠੇ ਹਨ। ਜਿਨ੍ਹਾਂ ਨੇ ਗਲੀਆਂ ‘ਚ ਕਿਰਾਏ ‘ਤੇ ਮਕਾਨ ਲਏ ਹੋਏ ਹਨ ਅਤੇ ਉਨ੍ਹਾਂ ਘਰਾਂ ‘ਚ ਅਜਿਹੇ ਕਈ ਤਰੀਕੇ ਬਣਾਏ ਹੋਏ ਹਨ ਤਾਂ ਜੋ ਜਦੋਂ ਪੁਲਿਸ ਦੀ ਛਾਪੇਮਾਰੀ ਹੁੰਦੀ ਹੈ ਤਾਂ ਉਹ ਆਸਾਨੀ ਨਾਲ ਫਰਾਰ ਹੋ ਸਕਣ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਪਟਾਕੇ ਚਲਾਉਣ ਦਾ ਸਮਾਂ ਤੈਅ, ਨਾ ਮੰਨਣ ਵਾਲਿਆਂ ‘ਤੇ ਹੋਵੇਗੀ ਕਾਰਵਾਈ
ਇਸ ਮਾਮਲੇ ਵਿੱਚ ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਪਰ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –