ਪੰਜਾਬ ਦੇ ਪਟਿਆਲੇ ਵਿੱਚ ਪੁਲਿਸ ਮੁਕਾਬਲਾ ਹੋਇਆ। ਗੈਂਗਸਟਰ ਮਲਕੀਤ ਸਿੰਘ ਚਿੱਟਾ ਨੂੰ ਕਰਾਸ ਫਾਇਰਿੰਗ ਦੌਰਾਨ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਠਭੇੜ ਪਟਿਆਲਾ ਦੇ ਸੀ.ਆਈ.ਏ ਸਟਾਫ਼ ਵੱਲੋਂ ਕੀਤੀ ਗਈ। ਮਲਕੀਤ ਸਿੰਘ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।
ਸ਼ੁਰੂਆਤੀ ਜਾਂਚ ਮੁਤਾਬਕ ਉਹ ਇਕੱਲਾ ਹੀ ਜਾ ਰਿਹਾ ਸੀ। ਫਿਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ। ਜਦੋਂ ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਗੋਲੀਬਾਰੀ ਵਿੱਚ ਉਸਨੂੰ ਗੋਲੀ ਮਾਰ ਦਿੱਤੀ। ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਵੀ ਬਰਾਮਦ ਹੋਏ ਹਨ। 21 ਸਾਲਾਂ ਮਲਕੀਤ ਕਤਲ ਦੇ 6 ਮਾਮਲਿਆਂ ਵਿੱਚ ਲੋੜੀਂਦਾ ਹੈ।
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ਼ ਚਿੱਟਾ ਖ਼ਿਲਾਫ਼ ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਮਲਕੀਤ ਇੱਕ ਗੰਭੀਰ ਅਪਰਾਧੀ ਸੀ। ਐਸਪੀ ਸਿਟੀ ਅਤੇ ਸੀਆਈਏ ਇੰਚਾਰਜ ਰਮਿੰਦਰ ਸਿੰਘ ਦੀ ਟੀਮ ਨੇ ਇਸ ਨੂੰ ਖੇੜਾ ਗੁਜਰਾਂ ਇਲਾਕੇ ਵਿੱਚ ਰੋਕਣ ਲਈ ਕਿਹਾ। ਇਸ ਨੇ ਪੁਲਿਸ ਪਾਰਟੀ ‘ਤੇ 3 ਰਾਉਂਡ ਫਾਇਰ ਕੀਤੇ। ਜਵਾਬ ਵਿੱਚ ਪੁਲਿਸ ਨੇ ਵੀ 6 ਰਾਊਂਡ ਫਾਇਰ ਕੀਤੇ, ਜਿਸ ਨਾਲ ਉਸ ਦੇ ਗੋਡਿਆਂ ‘ਤੇ ਸੱਟ ਲੱਗ ਗਈ।
ਉਸ ਦੇ ਲਿੰਕ ਐਸ.ਕੇ. ਖਰੌੜ ਨਾਲ ਮਿਲੇ ਹਨ। ਹਾਲ ਹੀ ‘ਚ ਉਹ ਤ੍ਰਿਪੜੀ ‘ਚ ਕਤਲ ਦੇ ਮਾਮਲੇ ‘ਚ ਵੀ ਲੋੜੀਂਦਾ ਸੀ। ਐਸਐਸਪੀ ਨੇ ਦੱਸਿਆ ਕਿ ਸਾਨੂੰ ਇਨਪੁਟ ਮਿਲਿਆ ਸੀ ਕਿ ਇਹ ਪਟਿਆਲਾ ਤੋਂ ਸੰਗਰੂਰ ਵੱਲ ਜਾਵੇਗਾ, ਜਿਸ ਤੋਂ ਬਾਅਦ ਉਸ ਦਾ ਪਿੱਛਾ ਕੀਤਾ ਗਿਆ, ਜਿਸ ਪਿਸਤੌਲ ਨਾਲ ਉਸਨੇ ਗੋਲੀ ਚਲਾਈ ਸੀ ਅਤੇ ਜਿਸ ਬਾਈਕ ‘ਤੇ ਉਹ ਜਾ ਰਿਹਾ ਸੀ, ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਕੁੜੀ ਦਾ ਮੋਬਾਈਲ ਖੋਹ ਕੇ ਭੱਜ ਰਹੇ 2 ਚੋਰ ਚੜੇ ਲੋਕਾਂ ਦੇ ਹੱਥੇ, ਖੂਬ ਚਾੜਿਆ ਕੁਟਾਪਾ
ਦੱਸ ਦੇਈਏ ਕਿ ਸ਼ਨੀਵਾਰ ਨੂੰ ਪੰਜਾਬ ਦੇ ਮੋਹਾਲੀ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ। ਇਥੇ ਲਾਂਡਰਾਂ ਰੋਡ ‘ਤੇ ਦੋ ਬਦਮਾਸ਼ਾਂ ਅਤੇ CIA ਵਿਚਾਲੇ ਗੋਲੀਆਂ ਚੱਲੀਆਂ ਅਤੇ ਜਿਸ ਵਿੱਚ ਸੀਆਈਏ ਨੇ ਦੋਨਾਂ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਫੜ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਿੰਸ ਵਾਸੀ ਪਟਿਆਲਾ ਅਤੇ ਕਰਨਜੀਤ ਵਾਸੀ ਕੁਰੂਕਸ਼ੇਤਰ ਵਜੋਂ ਹੋਈ ਹੈ।