ਜਲੰਧਰ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਨੇ ਤਿਆਰੀ ਕਰ ਲਈ ਹੈ। ਪੀਪੀਆਰ ਮਾਲ ਨੂੰ ਨੋ ਵ੍ਹਕੀਲ ਜ਼ੋਨ ਐਲਾਨੇ ਜਾਣ ਦੇ ਨਾਲ-ਨਾਲ ਹੁਣ ਸ਼ਹਿਰ ਦੇ 6 ਮੁੱਖ ਚੌਕਾਂ ‘ਤੇ ਵੀ ਡਾਇਵਰਜ਼ਨ ਲਗਾਈ ਗਈ ਹੈ। ਇਸ ਵਾਰ ਪੀਪੀਆਰ ਮਾਰਕੀਟ ਵਿਚ 2 ਪਹੀਆ ਵਾਹਨਾਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਵੇਗੀ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਏਡੀਸੀਪੀ ਕੰਵਲਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ 2024 ਦੇ ਆਗਮਨ ਲਈ ਵਿਆਪਕ ਸੁਰੱਖਿਆ ਤੇ ਆਵਾਜਾਈ ਦੀ ਵਿਵਸਥਾ ਕੀਤੀ। ਪੀਪੀਆਰ ਮਾਰਕੀਟ ਵਿਚ ਆਉਣ ਵਾਲੇ ਸਾਰੇ ਲੋਕ ਆਪਣੇ ਵਾਹਨ ਪਾਰਕਿੰਗਾਂ ਵਿਚ ਪਾਰ ਕਰਕੇ ਆਉਣ। ਟ੍ਰੈਫਿਕ ਪੁਲਿਸ ਮੁਲਾਜ਼ਮ ਹੁੜਦੰਗੀਆਂ ਨੂੰ ਰੋਕਣ ਲਈ ਏਆਰਪੀ ਟੀਮ ਦੀ ਮਦਦ ਨਾਲ ਹਰ ਚੌਰਾਹੇ ‘ਤੇ ਖਾਸ ਨਾਕਾਬੰਦੀ ਕਰਨਗੇ ਤੇ ਐਲਕੋ ਮੀਟਰ ਦੀ ਮਦਦ ਨਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਦੇ ਜ਼ਿਆਦਾ ਤੋਂ ਜ਼ਿਆਦਾ ਚਾਲਾਨ ਕੱਟੇ ਜਾਣਗੇ।
ਇਹ ਵੀ ਪੜ੍ਹੋ : ਹਿਸਾਰ ਦੀ 6 ਸਾਲਾ ਅਵੰਤਿਕਾ ਨੇ ਬਣਾਇਆ ਰਿਕਾਰਡ, 44.63 ਸਕਿੰਟਾਂ ‘ਚ 28 ਰਾਜਾਂ ਦੀਆਂ ਰਾਜਧਾਨੀਆਂ ਤੇ CM ਦੇ ਦੱਸੇ ਨਾਂਅ
ਸੀਪੀ ਸ਼ਰਮਾ ਨੇ ਦੱਸਿਆ ਕਿ ਨਵੇਂਸਾਲ ਦਾ ਤਿਓਹਾਰ ਕਾਨੂੰਨ ਦਾ ਪਾਲਣ ਕਰਦੇ ਹੋਏ ਅਨੁਸ਼ਾਸਿਤ ਤਰੀਕੇ ਨਾਲ ਮਨਾਓ। ਜੇਕਰ ਕੋਈ ਵੀ ਵਾਹਨ ਚਾਲਕ ਆਪਣੇ ਵਾਹਨ ਤੋਂ ਕਿਸੇ ਤਰ੍ਹਾਂ ਦਾ ਆਵਾਜ਼ ਪ੍ਰਦੂਸ਼ਣ ਕਰਦਾ ਹੈ ਤਾਂ ਉਸ ਦਾ ਸਖਤ ਚਾਲਾਨ ਕੀਤਾ ਜਾਵੇਗਾ। ਏਡੀਸੀਪੀ ਕੰਵਲਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੂਰੀ ਸਿਟੀ ਵਿਚ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”