ਅਕਸਰ ਪੁਲਿਸ ’ਤੇ ਮੌਕੇ ’ਤੇ ਨਾ ਪੁੱਜਣ ਦਾ ਦੋਸ਼ ਲਾਇਆ ਜਾਂਦਾ ਹੈ। ਪਰ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਪੁਲਿਸ ਦਾ ਇੱਕ ਨਵਾਂ ਚਿਹਰਾ ਦੇਖਣ ਨੂੰ ਮਿਲਿਆ। ਇੱਥੇ ਇੱਕ ਫੋਨ ਕਾਲ ਮਿਲਣ ‘ਤੇ ਪੁਲਿਸ ਟੀਮ ਨੇ ਬੇਈਂ (ਨਦੀ) ਦੇ ਕੰਢੇ ਪਹੁੰਚ ਕੇ ਪਾਣੀ ਵਿੱਚ ਡਿੱਗੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਤ ਦੀ ਠੰਢ ਕਾਰਨ ਵਿਅਕਤੀ ਕੰਬ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਸੁਲਤਾਨਪੁਰ ਲੋਧੀ ‘ਚ ਸੰਘਣੀ ਧੁੰਦ ਕਾਰਨ ਇਕ ਵਿਅਕਤੀ ਅਚਾਨਕ ਬੇਈਂ ਨਦੀ ‘ਚ ਡਿੱਗ ਗਿਆ। 10-15 ਮਿੰਟਾਂ ਤੱਕ ਵਿਅਕਤੀ ਨੇ ਠੰਡੇ ਪਾਣੀ ‘ਚ ਜੰਗਲੀ ਬੂਟੀ ਫੜ੍ਹ ਕੇ ਖੁਦ ਨੂੰ ਡੁੱਬਣ ਤੋਂ ਬਚਾਉਂਦਾ ਰਿਹਾ। ਸਵੇਰੇ 11.50 ਵਜੇ ਬੇਈਂ ਕੰਢੇ ਸਥਿਤ ਇੱਕ ਘਰ ਦੇ ਇੱਕ ਨੌਜਵਾਨ ਨੇ ਉਸ ਨੂੰ ਨਦੀ ਵਿੱਚ ਡਿੱਗਦੇ ਦੇਖਿਆ। ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਰੀਡਰ ਡੀਐਸਪੀ ਬਬਨਦੀਪ ਸਿੰਘ ਨੇ ਹੈੱਡ ਕਾਂਸਟੇਬਲ ਹਰਿੰਦਰ ਸਿੰਘ ਰੰਧਾਵਾ ਨੂੰ ਬੁਲਾਇਆ। ਹਰਿੰਦਰ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਕਿਊਆਰਟੀ ਟੀਮ ਨੂੰ ਵੀ ਤੁਰੰਤ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਵਿਅਕਤੀ ਦਾ ਬਚਾਅ ਹੋ ਗਿਆ।
ਹਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਫੋਨ ਆਇਆ ਤਾਂ ਉਹ ਤੁਰੰਤ ਬੇਈਂ ਕੰਢੇ ਪੁੱਜੇ। ਉਨ੍ਹਾਂ ਦੇ ਪੁੱਜਦੇ ਹੀ ਕਿਊਆਰਟੀ ਟੀਮ ਦੇ ਇੰਚਾਰਜ ਏਐਸਆਈ ਸ਼ਿੰਗਾਰਾ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਵੀ ਤੁਰੰਤ ਪਹੁੰਚ ਗਏ। ਲੰਘਣ ਵਾਲੇ ਲੋਕਾਂ ਨੂੰ ਵੀ ਬੁਲਾਇਆ ਗਿਆ। ਸੰਤ ਸੀਚੇਵਾਲ ਦੇ ਵਾਟਰ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਬੇਈਂ ਵਿੱਚ ਡਿੱਗੇ ਵਿਅਕਤੀ ਨੂੰ ਕਿਸ਼ਤੀ ਦੀ ਮਦਦ ਨਾਲ ਬਾਹਰ ਕੱਢਿਆ।
ਬਾਹਰ ਆ ਕੇ ਦੇਖਿਆ ਤਾਂ ਵਿਅਕਤੀ ਠੰਡ ਕਾਰਨ ਕੰਬ ਰਿਹਾ ਸੀ। ਉਹ ਆਪਣੇ ਪੈਰਾਂ ‘ਤੇ ਖੜ੍ਹਾ ਵੀ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਤੁਰੰਤ ਗਰਮ ਟੀ-ਸ਼ਰਟਾਂ, ਲੋਹੀਆਂ ਅਤੇ ਕੰਬਲਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਗੱਡੀ ਰਾਹੀਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰ ਜਸਪ੍ਰੀਤ ਸਿੰਘ ਨੇ ਵਿਅਕਤੀ ਨੂੰ ਦਵਾਈ ਦਿੱਤੀ।
ਹਰਿੰਦਰ ਅਨੁਸਾਰ 15 ਮਿੰਟ ਤੱਕ ਠੰਡੇ ਪਾਣੀ ਵਿੱਚ ਰਹਿਣ ਕਾਰਨ ਵਿਅਕਤੀ ਦਾ ਸਰੀਰ ਸੁੰਨ ਹੋ ਗਿਆ ਸੀ। ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਮੰਗਪੁਰ ਵਜੋਂ ਹੋਈ ਹੈ। ਉਸ (ਅੰਮ੍ਰਿਤਪਾਲ) ਨੇ ਦੱਸਿਆ ਕਿ ਉਹ ਸਵੇਰੇ ਨਸ਼ਾ ਛੱਡਣ ਵਾਲੀ ਦਵਾਈ ਲੈਣ ਆਇਆ ਸੀ। ਉਸ ਦੀ ਮੁਲਾਕਾਤ ਦੋ ਹੋਰ ਨੌਜਵਾਨਾਂ ਨਾਲ ਹੋਈ। ਉਹ ਇਨ੍ਹਾਂ ਤੋਂ ਬਚਣਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਉਹ ਬੇਈਂ ਦੇ ਰੈਂਪ ਤੋਂ ਲੰਘ ਰਿਹਾ ਸੀ ਅਤੇ ਪੈਰ ਤਿਲਕਣ ਕਾਰਨ ਉਹ ਬੇਈਂ ਵਿਚ ਜਾ ਡਿੱਗਿਆ।
ਇਹ ਵੀ ਪੜ੍ਹੋ : ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ, UP ਦੇ ਬਰਨਾਵਾ ਆਸ਼ਰਮ ਲਈ ਰਵਾਨਾ
ਡੀਐਸਪੀ ਬਬਨਦੀਪ ਸਿੰਘ ਨੇ ਪੁਲਿਸ ਦੀ ਪਿੱਠ ਥਾਪੜੀ ਹੈ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਹਰਿੰਦਰ ਸਿੰਘ, ਕਿਊਆਰਟੀ ਟੀਮ ਦੇ ਇੰਚਾਰਜ ਏ.ਐਸ.ਆਈ ਸ਼ਿੰਗਾਰਾ ਸਿੰਘ, ਏ.ਐਸ.ਆਈ ਸੁਰਜੀਤ ਸਿੰਘ ਨੇ ਇੱਕ ਵਿਅਕਤੀ ਦੀ ਜਾਨ ਬਚਾ ਕੇ ਚੰਗੀ ਪੁਲਿਸਿੰਗ ਦਾ ਸਬੂਤ ਦਿੱਤਾ ਹੈ। ਪੁਲਿਸ ਦਾ ਮੁੱਖ ਫਰਜ਼ ਇਹੋ ਜਿਹੇ ਨੇਕ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ।
ਪੁਲਿਸ ਦੇ ਨਾਲ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜਲ ਸਪੋਰਟਸ ਕਲੱਬ ਦੇ ਪੰਜ ਖਿਡਾਰੀਆਂ ਰਣਜੀਤ ਸਿੰਘ, ਵਰਿੰਦਰ ਸਿੰਘ, ਮੰਗਤ ਸਿੰਘ, ਗੁਰਲਾਲ ਸਿੰਘ ਅਤੇ ਪਰਵਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ। ਸੁਲਤਾਨਪੁਰ ਲੋਧੀ ਪੁਲਿਸ ਅਤੇ ਖਿਡਾਰੀਆਂ ਦੇ ਇਸ ਕੰਮ ਦੀ ਕਾਫੀ ਚਰਚਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”