ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਫੋਰਸ ਐਕਸ਼ਨ ਵਿਚ ਹੈ। ਪੁਲਿਸ ਵੱਲੋਂ ਥਾਂ-ਥਾਂ ‘ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸੇ ਤਹਿਤ ਪੰਜਾਬ ਪੁਲਿਸ ਵੱਲੋਂ ਅੱਜ ਪਠਾਨਕੋਟ ਦੀ ਜੇਲ੍ਹ ਵਿਚ ਜਾ ਕੇ ਚੈਕਿੰਗ ਕੀਤੀ ਗਈ
DSP ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਡ ਆਫ ਕਡਕਟ ਲਾਗੂ ਹੋ ਚੁੱਕਾ ਹੈ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਹੋ ਰਹੀ ਹੈ। ਇਸੇ ਤਹਿਤ ਜੇਲ੍ਹਾਂ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕ੍ਰਿਮੀਨਲ ਇਲੈਕਸ਼ਨ ਨੂੰ ਪ੍ਰਭਾਵਿਤ ਨਾ ਕਰ ਸਕੇ।
ਸਬ-ਜੇਲ੍ਹ ਪਠਾਨਕੋਟ ਆਏ ਸੀ। ਐੱਸਐੱਚਓ ਤੇ ਜੇਲ੍ਹ ਸੁਪਰੀਡੈਂਟ ਸਣੇ ਚੈਕਿੰਗ ਕੀਤੀ ਗਈ। ਇਕੱਲੇ-ਇਕੱਲੇ ਕੈਦੀ ਤੇ ਬੈਰਕ ਦੀ ਚੈਕਿੰਗ ਕੀਤੀ ਗਈ ਤਾਂ ਜੋ ਕੋਈ ਅਜਿਹੀ ਚੀਜ਼ ਨਾ ਮਿਲ ਸਕੇ ਜਿਸ ਨਾਲ ਉਹ ਕੋਈ ਕ੍ਰਿਮੀਨਲ ਗਤੀਵਿਧੀ ਨੂੰ ਅੰਜਾਮ ਦੇ ਸਕੇ। DSP ਨੇ ਦੱਸਿਆ ਕਿ ਲਗਭਗ 50 ਕੈਦੀਆਂ ਦੀ ਚੈਕਿੰਗ ਹੋਈ ਤੇ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -: