ਪੰਜਾਬ ਸਰਕਾਰ ਵੱਲੋਂ ਅਫੀਮ ਦੀ ਖੇਤੀ ‘ਤੇ ਸਖਤ ਪਾਬੰਦੀ ਲਗਾਈ ਗਈ ਹੈ ਪਰ ਬਾਵਜੂਦ ਇਸ ਦੇ ਕਈ ਨੌਜਵਾਨਾਂ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਘਰ ਵਿਚ ਹੀ ਅਫੀਮ ਦੇ ਬੂਟੇ ਲਗਾਏ ਜਾ ਰਹੇ ਹਨ।
ਅਜਿਹੇ ਹੀ ਦੋ ਮਾਮਲੇ ਸਾਹਮਣੇ ਆਏ ਹਨ ਜਿਥੇ ਨੌਜਵਾਨਾਂ ਵੱਲੋਂ ਘਰ ਵਿਚ ਹੀ ਅਫੀਮ ਤੇ ਪੋਸਤ ਦੇ ਪੌਦੇ ਲਗਾਏ ਗਏ ਸਨ। ਇਹ ਦੋਵੇਂ ਮਾਮਲੇ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਥਾਣਾ ਕੋਟਭਾਈ ਤੋਂ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਵਿਅਕਤੀ ਨੇ ਘਰ ਵਿਚ ਪੋਸਤ ਦੇ ਬੂਟੇ ਲਗਾਏ ਹੋਏ ਸਨ। 4 ਕਿਲੋ ਪੋਸਤ ਦੇ ਬੂਟੇ ਬਰਾਮਦ ਕੀਤੇ।
ਇਹ ਵੀ ਪੜ੍ਹੋ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਲੇਹ, ਬਾਰਡਰ ‘ਤੇ ਜਵਾਨਾਂ ਨਾਲ ਮਨਾਈ ਹੋਲੀ
ਦੂਜੇ ਮਾਮਲੇ ਵਿਚ ਵਿਅਕਤੀ ਨੇ ਘਰ ਵਿਚ ਹੀ ਅਫੀਮ ਦੇ ਪੌਦੇ ਲਗਾਏ ਹੋਏ ਸਨ ਤੇ ਪੁਲਿਸ ਨੇ ਛਾਪਾ ਮਾਰਿਆ ਤੇ 5 ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। ਦੋਵੇਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੂਟੇ ਇਨ੍ਹਾਂ ਨੇ ਪੋਸਤ ਵੇਚਣ ਲਈ ਲਗਾਏ ਸਨ ਜਾਂ ਇਹ ਖੁਦ ਹੀ ਨਸ਼ੇ ਕਰਦੇ ਹਨ, ਇਸ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: