ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਵਿਚ ਏਅਰ ਕੁਆਲਟੀ ਇੰਡੈਕਸ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਇਸ ਸੀਜ਼ਨ ਵਿਚ 1360 ਜਗ੍ਹਾ ਪਰਾਲੀ ਸਾੜੀ ਗਈ। ਹੁਣ ਤੱਕ ਪਰਾਲੀ ਸਾੜਨ ਦੀਆਂ ਕੁਲ 14173 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਬਠਿੰਡਾ ਸਣੇ ਸੂਬੇ ਦੇ 7 ਸ਼ਹਿਰਾਂ ਵਿਚ ਏਕਿਊਆਈ ਨੂੰ ਵੀ ਖਰਾਬ ਸ਼੍ਰੇਣੀ ਵਿਚ ਬਣਿਆ ਰਿਹਾ। 385 ਏਕਿਊਆਈ ਨਾਲ ਬਠਿੰਡਾ ਪੰਜਾਬ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ।
ਇਸੇ ਵਿਚਾਲੇ ਮੌਸਮ ਮਾਹਿਰਾਂ ਦੇ ਅਨੁਸਾਰ ਜੇਕਰ ਇਸ ਸਮੇਂ ਬਾਰਿਸ਼ ਹੋ ਜਾਵੇ ਤਾਂ ਵਧਦੇ ਪ੍ਰਦੂਸ਼ਣ ਨਾਲ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ, ਪਰ ਭਵਿੱਖਬਾਣੀ ਅਨੁਸਾਰ 10 ਨਵੰਬਰ ਤੱਕ ਰਾਜਾਂ ਵਿੱਚ ਮੌਸਮ ਸਾਫ ਰਹੇਗਾ। ਅਜਿਹੇ ਵਿੱਚ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਸਮਾਗ ਵੀ ਵਧੇਗੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਆ ਸਕਦੀਆਂ ਹਨ। ਮਾਹਿਰਾਂ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਲਈ ਅਪੀਲ ਕੀਤੀ ਹੈ।
ਮਾਹਿਰਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਪ੍ਰਦੂਸ਼ਿਤ ਹਵਾ ਸਾਹ ਵਾਲੇ ਮਰੀਜ਼ਾਂ ‘ਤੇ ਬਹੁਤ ਪ੍ਰਭਾਵ ਪਾ ਸਕਦੀ ਹੈ। ਖਾਸ ਕਰ ਕੇ ਫੇਫੜਿਆਂ ਦੀ ਸਮੱਸਿਆਵਾਂ, ਦਿਲ ਦੀਆਂ ਬਿਮਾਰੀਆਂ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ‘ਤੇ ਪ੍ਰਭਾਵ ਪਾ ਸਕਦੀ ਹੈ। ਉੱਥੇ ਹੀ ਧੂੰਏ ਕਾਰਨ ਕਈ ਜਿਲ੍ਹਿਆਂ ਵਿੱਚ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ ਸਭ ਤੋਂ ਵੱਧ 240 ਮਾਮਲੇ ਸੰਗਰੂਰ ਤੋਂ ਸਾਹਮਣੇ ਆਏ ਹਨ। ਇਸ ਦੇ ਬਾਅਦ 140 ਮਾਮਲੇ ਫਿਰੋਜ਼ਪੁਰ, 112 ਬਠਿੰਡਾ, 116 ਤਰਨਤਾਰਨ, 92 ਬਰਨਾਲਾ, 23 ਅੰਮ੍ਰਿਤਸਰ, 74 ਲੁਧਿਆਣਾ, 54 ਕਪੂਰਥਲਾ, 67 ਜਲੰਧਰ, 49 ਪਟਿਆਲਾ ਤੇ 70 ਮਾਮਲੇ ਮੋਗਾ ਜ਼ਿਲ੍ਹੇ ਵਿਚ ਸਾਹਮਣੇ ਆਏ। ਸਾਲ 2021 ਵਿਚ 4 ਨਵੰਬਰ ਨੂੰ ਪਰਾਲੀ ਸਾੜਨ ਦੇ 3032 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 2022 ਵਿਚ 2437 ਮਾਮਲੇ ਰਿਪੋਰਟ ਹੋਏ ਸਨ ।
ਵੀਡੀਓ ਲਈ ਕਲਿੱਕ ਕਰੋ : –