ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਵਿਚ ਹੁਣ ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਕੂਲ ਖੁੱਲ੍ਹਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਮਾਪਿਆਂ ਨੂੰ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹੁਣ ਪੰਜਾਬ ਦੇ ਸਕੂਲਾਂ ਵਿਚ 3 ਜਾਂ 4 ਸਾਲ ਦਾ ਬੱਚਾ ਵੀ ਨਰਸਰੀ ਕਲਾਸ ਵਿਚ ਦਾਖਲਾ ਲੈ ਸਕੇਗਾ। ਇਸੇ ਤਰ੍ਹਾਂ LKG ਵਿਚ ਦਾਖਲੇ ਲਈ 4-5 ਸਾਲ ਤੇ UKG ਵਿਚ 5-6 ਸਾਲ ਤੱਕ ਦੀ ਉਮਰ ਹੋਣੀ ਚਾਹੀਦੀ ਹੈ।
ਮਾਪੇ ਘਰ ਬੈਠੇ ਕਿਸੇ ਵੀ ਕਲਾਸ ਵਿਚ ਰਜਿਸਟ੍ਰੇਸ਼ਨ ਕਰਾ ਸਕਣਗੇ। ਈ-ਪੰਜਾਬ ਪੋਰਟਲ ‘ਤੇ ਆਨਲਾਈਨ ਦਾਖਲੇ ਲਈ ਰਜਿਸਟ੍ਰੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦੇ ਬਾਅਦ ਸਕੂਲ ਸਿੱਧੇ ਮਾਪਿਆਂ ਨਾਲ ਫੋਨ ‘ਤੇ ਸੰਪਰਕ ਕਰੇਗਾ। ਦੱਸ ਦੇਈਆ ਕਿ ਹੁਣ ਤੱਕ ਪੰਜਾਬ ਵਿਚ ਪ੍ਰੀ-ਪ੍ਰਾਇਮਰੀ ਵਿਚ ਦਾਖਲੇ ਦੀ ਉਮਰ 4 ਸਾਲ ਰੱਖੀ ਗਈ ਸੀ, ਜਦੋਂ ਕਿ ਪ੍ਰਾਈਵੇਟ ਸਕੂਲ 3 ਸਾਲ ਦੇ ਬੱਚਿਆਂ ਨੂੰ ਕਲਾਸ ਵਿਚ ਦਾਖਲਾ ਦੇ ਰਹੇ ਸਨ।
ਇਹ ਵੀ ਪੜ੍ਹੋ : ਤਰਨਤਾਰਨ ‘ਚ BSF ਨੂੰ ਮਿਲੀ ਸਫਲਤਾ, ਖੇਤ ਚੋਂ ਨ.ਸ਼ੀਲੇ ਪਦਾਰਥ ਦਾ ਪੈਕਟ ਕੀਤਾ ਬਰਾਮਦ
ਇਸੇਕਾਰਨ ਪੰਜਾਬ ਵਿਚ ਛੋਟੇ ਬੱਚੇ ਆਂਗਣਵਾੜੀ ਕੇਂਦਰਾਂ ਨੂੰ ਛੱਡ ਕੇ ਸਿੱਧੇ ਪ੍ਰਾਈਵੇਟ ਸਕੂਲਾਂ ਦੀ ਨਰਸਰੀ ਵਿਚ ਚਲੇ ਜਾਂਦੇ ਸਨ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਨਾਮਜ਼ਦਗੀ ਘੱਟ ਹੋਣ ਕਾਰਨ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ। ਹੁਣ ਜਦੋਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਉਮਰ 4 ਦੀ ਬਜਾ ਤਿੰਨ ਸਾਲ ਕਰ ਦਿੱਤੀ ਹੈ ਤਾਂ ਮਾਪਿਆਂ ਨੂੰ ਨਿੱਜੀ ਸਕੂਲਾਂ ਵਿਚ ਭੇਜਣ ਲਈ ਮਹਿੰਗੀ ਫੀਸ ਨਹੀਂ ਦੇਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ –