ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ II ਦਾ ਸੋਮਵਾਰ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ। ਰਾਣੀ ਨੂੰ ਦਫ਼ਨਾਉਣ ਤੋਂ ਪਹਿਲਾਂ ਉਨ੍ਹਾਂ ਦਾ ਸਟੇਟ ਫਿਊਨਰਲ ਹੋਇਆ ਯਾਨੀ ਮਹਾਰਾਣੀ ਨੂੰ ਰਾਜਕੀ ਵਿਦਾਇਗੀ ਦਿੱਤੀ ਗਈ ਸੀ। ਇਸ ਦੌਰਾਨ ਮਹਾਰਾਣੀ ਦੇ ਪੋਤੇ ਪ੍ਰਿੰਸ ਹੈਰੀ ਨੇ ਰਾਸ਼ਟਰੀ ਗੀਤ ਨਹੀਂ ਗਾਇਆ। ਜਦੋਂ ਬਰਤਾਨੀਆ ਦਾ ਰਾਸ਼ਟਰੀ ਗੀਤ ‘ਗੌਡ ਸੇਵ ਦਿ ਕਿੰਗ’ ਗਾਇਆ ਜਾ ਰਿਹਾ ਸੀ ਤਾਂ ਸ਼ਾਹੀ ਪਰਿਵਾਰ ਦੇ ਸਿਰਫ਼ ਦੋ ਮੈਂਬਰ ਹੀ ਚੁੱਪ ਸਨ।
ਪਹਿਲੇ ਕਿੰਗ ਚਾਰਲਸ-III ਅਤੇ ਦੂਜੇ ਉਨ੍ਹਾਂ ਦੇ ਪੁੱਤਰ ਪ੍ਰਿੰਸ ਹੈਰੀ। ਹੈਰੀ ਦੀਆਂ ਚੁੱਪਚਾਪ ਖੜ੍ਹੇ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਦੀ ਆਲੋਚਨਾ ਕਰ ਰਹੇ ਹਨ। ਇਸ ਨੂੰ ਰਾਣੀ ਦਾ ਅਪਮਾਨ ਕਿਹਾ ਜਾ ਰਿਹਾ ਹੈ।
ਇੱਥੋਂ ਤੱਕ ਕਿ ਕਿੰਗ ਚਾਰਲਸ-III ਨੇ ਅੰਤਿਮ ਸੰਸਕਾਰ ਦੌਰਾਨ ਰਾਸ਼ਟਰੀ ਗੀਤ ਨਹੀਂ ਗਾਇਆ ਸੀ, ਫਿਰ ਸਵਾਲ ਉੱਠਦਾ ਹੈ ਕਿ ਇਕੱਲੇ ਹੈਰੀ ਨੂੰ ਹੀ ਕਿਉਂ ਟ੍ਰੋਲ ਕੀਤਾ ਜਾ ਰਿਹਾ ਹੈ। ਅਸਲ ਵਿੱਚ, ਬ੍ਰਿਟਿਸ਼ ਰਾਜਾ ਜਾਂ ਰਾਣੀ ਰਾਸ਼ਟਰੀ ਗੀਤ ਨਹੀਂ ਗਾਉਂਦੇ ਹਨ, ਕਿਉਂਕਿ ਇਸ ਵਿੱਚ ਉਹਨਾਂ ਦੀ ਸਲਾਮਤੀ ਲਈ ਪਰਮਾਤਮਾ ਅੱਗੇ ਅਰਦਾਸ ਹੈ। ਉਨ੍ਹਾਂ ਤੋਂ ਇਲਾਵਾ ਸ਼ਾਹੀ ਪਰਿਵਾਰ ਸਣੇ ਦੇਸ਼ ਦੇ ਹਰ ਨਾਗਰਿਕ ਤੋਂ ਰਾਸ਼ਟਰੀ ਗੀਤ ਗਾਉਣ ਅਤੇ ਇਸ ਦਾ ਸਨਮਾਨ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਭਾਵੇਂ ਨਾ ਗਾਉਣ ‘ਤੇ ਇਸ ਦੀ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਪਰ ਇਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ।
ਇਹ ਵੀ ਪੜ੍ਹੋ : ਸਾੜੀ ‘ਚ ਫੁਟਬਾਲ ਖੇਡਣ ਮੈਦਾਨ ‘ਚ ਉਤਰੀ ਮਹੁਆ ਮਿਤਰਾ, ਵਾਇਰਲ ਹੋ ਰਹੀਆਂ ਤਸਵੀਰਾਂ
ਨਿਊਯਾਰਕ ਪੋਸਟ ਨੇ ਪ੍ਰਿੰਸ ਹੈਰੀ ਦੀ ਫੋਟੋ ਵੀ ਪੋਸਟ ਕੀਤੀ ਹੈ। ਇਸ ‘ਚ ਰਾਇਲ ਗਾਰਡ ਮਹਾਰਾਣੀ ਐਲਿਜ਼ਾਬੇਥ ਦੇ ਤਾਬੂਤ ਨੂੰ ਸਲਾਮੀ ਦਿੰਦੇ ਨਜ਼ਰ ਆਏ। ਇਸ ਦੌਰਾਨ ਹੈਰੀ ਮਹਾਰਾਣੀ ਨੂੰ ਸੈਲਿਊਟ ਨਹੀਂ ਕਰ ਰਹੇ ਸਨ। ਹੈਰੀ ਦੇ ਦੋਵੇਂ ਹੱਥ ਸਿੱਧੇ ਪੈਰਾਂ ਵੱਲ ਸਨ।
ਫਿਲਹਾਲ, ਇਹ ਸਪੱਸ਼ਟ ਨਹੀਂ ਹੈ ਕਿ ਕੀ ਹੈਰੀ ਨੂੰ ਸ਼ਾਹੀ ਸੈਲਿਊਟ ਤੋਂ ਰੋਕਿਆ ਗਿਆ ਸੀ ਜਾਂ ਕੀ ਉਸਨੇ ਖੁਦ ਅਜਿਹਾ ਕੀਤਾ ਸੀ। ਦਰਅਸਲ, ਦੋ ਸਾਲ ਪਹਿਲਾਂ ਹੈਰੀ ਅਤੇ ਪਤਨੀ ਮੇਘਨ ਮਾਰਕਲ ਸ਼ਾਹੀ ਰੁਤਬਾ ਛੱਡ ਕੇ ਅਮਰੀਕਾ ਵਿੱਚ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: