ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਮੰਗਲਵਾਰ ਨੂੰ ਇੱਕ ਕੈਦੀ ਨੇ ਜੇਲ੍ਹ ਵਾਰਡਨ ਦੇ ਸਿਰ ਵਿੱਚ ਕੁਰਸੀ ਨਾਲ ਵਾਰ ਕਰ ਦਿੱਤਾ। ਜ਼ਖਮੀ ਵਾਰਡਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜੇਲ੍ਹ ਵਾਰਡਨ ਕੈਦੀਆਂ ਦੀ ਗਿਣਤੀ ਗਿਣ ਕੇ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਲਿਆ ਰਿਹਾ ਸੀ। ਇਸ ਦੌਰਾਨ ਅੰਡਰ ਟਰਾਇਲ ਮਨਦੀਪ ਸਿੰਘ ਉਰਫ ਦੀਪਾ ਅਤੇ ਉਸ ਦੇ ਕੁਝ ਸਾਥੀਆਂ ਨੇ ਬੈਰਕ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨਾਲ ਬਹਿਸ ਕੀਤੀ।
ਇਸ ਤੋਂ ਬਾਅਦ ਐਡੀਸ਼ਨਲ ਸੁਪਰਡੈਂਟ ਦੇ ਹੁਕਮਾਂ ‘ਤੇ ਦੀਪਾ ਅਤੇ ਉਸ ਦੇ ਸਾਥੀਆਂ ਨੂੰ ਸੈੱਲ ਬਲਾਕ ‘ਚ ਬੰਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਦੀਪਾ ਨੇ ਵਾਰਡਨ ਅਮਨਦੀਪ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਗੱਲ ਤਕਰਾਰ ਤੱਕ ਪਹੁੰਚ ਗਈ। ਇਸ ਤੋਂ ਬਾਅਦ ਦੀਪਾ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੁਰਸੀ ਨਾਲ ਅਮਨਦੀਪ ਦੇ ਸਿਰ ‘ਤੇ ਵਾਰ ਕਰ ਦਿੱਤਾ।
ਇਹ ਵੀ ਪੜ੍ਹੋ : I.N.D.I.A ਨੂੰ ਲੈ ਕੇ MP ਬਿੱਟੂ ਦੀ ਕਾਂਗਰਸੀਆਂ ਨੂੰ ਨਸੀਹਤ, ‘ਜੇ ਕੋਈ ਦਿੱਕਤ ਆ ਤਾਂ ਹਾਈਕਮਾਨ ਨਾਲ ਗੱਲ ਕਰੋ’
ਕੁਰਸੀ ਨਾਲ ਵੱਜਣ ਕਾਰਨ ਅਮਨਦੀਪ ਦੀ ਪੱਗ ਉਤਰ ਗਈ। ਇਸ ਤੋਂ ਬਾਅਦ ਦੀਪਾ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ ‘ਚ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਗੁਰਮੁੱਖ ਸਿੰਘ ਉਰਫ਼ ਗੋਰਾ, ਗੌਰਵ ਕੁਮਾਰ, ਖੜਕ ਸਿੰਘ ਉਰਫ਼ ਜੱਗੂ, ਸਰਬਜੀਤ ਦੇ ਖ਼ਿਲਾਫ਼ ਆਈ.ਪੀ.ਸੀ 332, 353, 186 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਿੰਘ ਉਰਫ ਸਾਬੀ, ਮਨਦੀਪ ਸਿੰਘ ਉਰਫ ਦੀਪਾ ਖਿਲਾਫ 506,149 ਅਤੇ 52-ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: