ਭਾਰਤੀ ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਮਹਿਲਾਵਾਂ ਦੀ 10 ਹਜ਼ਾਰ ਮੀਟਰ ਰੇਸ ਵਾਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਖਿਡਾਰੀ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਮੈਡਲ ਦਿਵਾਇਆ। ਪ੍ਰਿਅੰਕਾ ਨੇ 43:38.82 ਵਿੱਚ ਦੌੜ ਪੂਰੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਗੋਸਵਾਮੀ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ ਹੈ। ਉਹ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ।
ਪ੍ਰਿਅੰਕਾ ਗੋਸਵਾਮੀ ਨੇ ਵੀ ਟੋਕੀਓ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਪਰ ਉਹ 17ਵੇਂ ਸਥਾਨ ’ਤੇ ਰਹੀ। ਪਰ ਰਾਸ਼ਟਰਮੰਡਲ ਖੇਡਾਂ ਵਿੱਚ ਇਸ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਗੋਸਵਾਮੀ ਪਹਿਲਾਂ ਜਿਮਨਾਸਟ ਬਣਨਾ ਚਾਹੁੰਦੀ ਸੀ। ਪਰ ਉਹ ਐਥਲੈਟਿਕਸ ਵਿੱਚ ਮਿਲੇ ਇਨਾਮਾਂ ਵੱਲ ਆਕਰਸ਼ਿਤ ਹੋ ਗਈ ਅਤੇ ਉਸ ਨੇ ਇਸ ਖੇਡ ਨੂੰ ਅਪਣਾ ਲਿਆ। ਸਾਲ 2021 ਫਰਵਰੀ ਵਿੱਚ ਪ੍ਰਿਅੰਕਾ ਨੇ ਰਿਕਾਰਡ ਟਾਈਮਿੰਗ ਨਾਲ 20 ਕਿਲੋਮੀਟਰ ਦੀ ਦੌੜ ਜਿੱਤੀ ਸੀ।
ਇਹ ਵੀ ਪੜ੍ਹੋ : ਤਿਰੰਗਾ ਮੁਹਿੰਮ ਦਾ ਵਿਰੋਧ, MP ਮਾਨ ਬੋਲੇ- ‘ਕੇਸਰੀ ਝੰਡੇ ਲਾਓ’, CM ਮਾਨ ਨੇ ਦਿੱਤਾ ਕਰਾਰਾ ਜਵਾਬ
ਪ੍ਰਿਅੰਕਾ ਗੋਸਵਾਮੀ ਨੇ 1:28.45 ਦੇ ਰਿਕਾਰਡ ਸਮੇਂ ਨਾਲ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ। ਮੁਜ਼ੱਫਰਨਗਰ ਦੀ ਇਸ ਅਥਲੀਟ ਨੇ ਪਹਿਲੀ ਵਾਰ ਕਿਸੇ ਵੱਡੇ ਅੰਤਰਰਾਸ਼ਟਰੀ ਮੰਚ ‘ਤੇ ਤਮਗਾ ਜਿੱਤਿਆ ਹੈ।
ਵੀਡੀਓ ਲਈ ਕਲਿੱਕ ਕਰੋ -: