ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 7 ਮਾਰਚ ਤੋਂ 14 ਮਾਰਚ ਤੱਕ ਅਤੇ 8ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 7 ਮਾਰਚ ਤੋਂ 27 ਮਾਰਚ ਤੱਕ ਹੋਵੇਗੀ। ਸਿੱਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਵੈ-ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ।
10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ ਤੱਕ ਅਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਤੱਕ ਹੋਵੇਗੀ। 12ਵੀਂ ਜਮਾਤ ਵਿੱਚ ਓਪਨ ਸਕੂਲ, ਕੰਪਾਰਟਮੈਂਟ, ਰੀਅਪੀਅਰ, ਵਾਧੂ ਵਿਸ਼ੇ ਅਤੇ ਪ੍ਰਦਰਸ਼ਨ ਵਧਾਉਣ ਵਾਲੀਆਂ ਪ੍ਰੀਖਿਆਵਾਂ ਵੀ ਸ਼ਾਮਲ ਹਨ। ਇਹ ਸਾਰੀਆਂ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਲਈਆਂ ਜਾਣਗੀਆਂ।
ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ 5ਵੀਂ ਤੇ 8ਵੀੰ ਦੇ ਐਗਜ਼ਾਮ ਸੈਲਫ ਪ੍ਰੀਖਿਆ ਕੇਂਦਰ ਤੇ ਬੋਰਡ ਦੇ ਬਣਾਏ ਕੇਂਦਰਾਂ ‘ਤੇ ਹੋਣਗੇ। 10ਵੀਂ ਤੇ 12ਵੀਂ ਦੇ ਐਗਜ਼ਾਮ ਬੋਰਡ ਦਫਤਰ ਦੇ ਬਣਾਏ ਸੈਂਟਰਾਂ ਵਿੱਚ ਹੋਣਗੇ। 5ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਅਤੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 11 ਵਜੇ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਸਾਰੀਆਂ ਜਮਾਤਾਂ ਦੀ ਡੇਟ ਸ਼ੀਟ ਅਤੇ ਹੋਰ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਵੀ ਉਪਲਬਧ ਕਰਵਾਈ ਗਈ ਹੈ।
ਇਹ ਵੀ ਪੜ੍ਹੋ : UK ‘ਚ ਸਪਾਊਸ ਵੀਜ਼ਾ ਬੰਦ, ਹੁਣ ਜੀਵਨਸਾਥੀ ਨਾਲ ਨਹੀਂ ਲਿਜਾ ਸਕਣਗੇ ਸਟੂਡੈਂਟ, ਕਾਂਟ੍ਰੈਕਟ ਮੈਰਿਜ ‘ਤੇ ਲੱਗੂ ਲਗਾਮ
5ਵੀਂ ਜਮਾਤ ਦੀ ਡੇਟ ਸ਼ੀਟ :-
7 ਮਾਰਚ ਨੂੰ ਅੰਗਰੇਜ਼ੀ, 11 ਮਾਰਚ ਨੂੰ ਗਣਿਤ, 11 ਮਾਰਚ ਨੂੰ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), 12 ਮਾਰਚ ਨੂੰ ਉਰਦੂ (ਪਹਿਲੀ ਭਾਸ਼ਾ), 13 ਮਾਰਚ ਨੂੰ ਵਾਤਾਵਰਨ ਸਿੱਖਿਆ, 14 ਮਾਰਚ ਨੂੰ ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ) ਅਤੇ ਉਰਦੂ (ਦੂਜੀ ਭਾਸ਼ਾ) ਵਿਸ਼ਿਆਂ ਦੀ ਪ੍ਰੀਖਿਆ ਕੀਤੀ ਜਾਵੇਗੀ। 5ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।ਇਹ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਉਮੀਦਵਾਰਾਂ ਦੀ ਸਹੂਲਤ ਮੁਤਾਬਕ ਸਕੂਲ ਪੱਧਰ ‘ਤੇ 15 ਮਾਰਚ ਨੂੰ ਲਈ ਜਾਵੇਗੀ।
8ਵੀਂ ਜਮਾਤ ਦੀ ਡੇਟ ਸ਼ੀਟ :-
7 ਮਾਰਚ ਨੂੰ ਸਮਾਜਿਕ ਵਿਗਿਆਨ, 11 ਮਾਰਚ ਨੂੰ ਗਣਿਤ, 11 ਮਾਰਚ ਨੂੰ ਪੰਜਾਬੀ (ਪਹਿਲੀ ਭਾਸ਼ਾ), ਹਿੰਦੀ (ਪਹਿਲੀ ਭਾਸ਼ਾ), 12 ਮਾਰਚ ਨੂੰ ਉਰਦੂ (ਪਹਿਲੀ ਭਾਸ਼ਾ), 15 ਮਾਰਚ ਨੂੰ ਅੰਗਰੇਜ਼ੀ, 16 ਮਾਰਚ ਨੂੰ ਪੰਜਾਬੀ (ਦੂਜੀ ਭਾਸ਼ਾ), ਹਿੰਦੀ (ਦੂਜੀ ਭਾਸ਼ਾ)ਅਤੇ ਉਰਦੂ (ਦੂਜੀ ਭਾਸ਼ਾ), 18 ਮਾਰਚ ਨੂੰ ਵਿਗਿਆਨ, 20 ਮਾਰਚ ਨੂੰ ਕੰਪਿਊਟਰ ਸਾਇੰਸ, 21 ਮਾਰਚ ਨੂੰ ਸਿਹਤ ਅਤੇ ਸਰੀਰਕ ਸਿੱਖਿਆ, 27 ਮਾਰਚ ਨੂੰ ਚੁਣੇ ਗਏ ਵਿਸ਼ੇ ਖੇਤੀਬਾੜੀ, ਡਾਂਸ, ਜਿਓਮੈਟ੍ਰਿਕਲ ਡਰਾਇੰਗ ਅਤੇ ਪੇਂਟਿੰਗ, ਗ੍ਰਹਿ ਵਿਗਿਆਨ, ਸੰਗੀਤ ਵਾਦਨ, ਸੰਗੀਤ ਗਾਇਨ, ਸੰਸਕ੍ਰਿਤ, ਉਰਦੂ ਇਲੈਕਟਿਵ, ਇਲੈਕਟ੍ਰੀਕਲ ਅਤੇ ਰੇਡੀਓ ਵਰਕ, ਵੋਕੇਸ਼ਨਲ ਵਿਸ਼ੇ – ਸਧਾਰਨ ਘਰੇਲੂ ਉਪਕਰਨਾਂ ਦੀ ਮੁਰੰਮਤ ਅਤੇ ਪ੍ਰਬੰਧਨ, ਤਾਰਾਂ ਦੀ ਮੁਰੰਮਤ ਅਤੇ ਟਰਾਂਜ਼ਿਸਟਰਾਂ ਦੀ ਮੁਰੰਮਤ ਅਤੇ ਹੈਂਡਲਿੰਗ ਵਰਗੇ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਇਸ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ‘ਤੇ 28 ਮਾਰਚ ਤੋਂ 3 ਅਪ੍ਰੈਲ ਤੱਕ ਲਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”