ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਲਾਸ 10ਵੀਂ ਤੇ 12ਵੀਂ ਵੋਕੇਸ਼ਨਲ ਤੇ NSQF ਵਿਸ਼ਿਆਂ ਦੇ ਪ੍ਰੈਕਟੀਕਲ ਪੇਪਰ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ 27 ਜਨਵਰੀ ਤੋਂ 4 ਫਰਵਰੀ ਤੱਕ ਹੋਣਗੀਆਂ। ਬੋਰਡ ਵੱਲੋਂ ਇਸ ਬਾਰੇ ਜਾਣਕਾਰੀ ਸਕੂਲਾਂ ਨੂੰ ਭੇਜ ਦਿੱਤੀ ਗਈ ਹੈ। ਨਾਲ ਹੀ ਸਕੂਲ ਪ੍ਰਿੰਸੀਪਲਾਂ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਐਗਜ਼ਾਮ ਦੀ ਡੇਟਸ਼ੀਟ ਨੋਟ ਕਰਵਾ ਦਿਓ। ਡੇਟਸ਼ੀਟ ਸਬੰਧੀ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੋਰਡ ਤੋਂ ਈ-ਮੇਲ ‘ਤੇ srsecconduct.pseb@punjab.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
PSEB ਦੇ 10ਵੀਂ ਤੇ 12ਵੀਂ ਕਲਾਸ ਲਈ ਪੂਰੇ ਪੰਜਾਬ ਤੋਂ ਲਗਭਗ 7 ਲੱਖ ਵਿਦਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆ ਲਈ ਪ੍ਰਸ਼ਨ ਪੱਤਰ ਬੈਂਕਾਂ ਰਾਹੀਂ ਸਕੂਲਾਂ ਵਿਚ ਭੇਜੇ ਜਾਂਦੇ ਹਨ। ਇਸ ਤੋਂ ਇਲਾਵਾ ਸੁਰੱਖਿਆ ਵੀ ਸਖਤ ਰਹਿੰਦੀ ਹੈ। ਬੋਰਡ ਵੱਲੋਂ ਸਾਰੀ ਵਰਕਿੰਗ CBSE ਤੇ ਇੰਟਰਨੈਸ਼ਨਲ ਬੋਰਡ ਦੀ ਤਰਜ ‘ਤੇ ਕੀਤੀ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ।
ਇਹ ਵੀ ਪੜ੍ਹੋ : ਵੱਡੀ ਖਬਰ : ਬਸਪਾ ਨੂੰ ਅਲਵਿਦਾ ਆਖ ਜਸਵੀਰ ਸਿੰਘ ਗੜ੍ਹੀ ‘ਆਪ’ ਵਿਚ ਹੋਏ ਸ਼ਾਮਲ
ਬੋਰਡ ਵੱਲੋਂ ਹੁਣ ਸਰਟੀਫਿਕੇਟ ਦੀ ਹਾਰਡ ਕਾਪੀ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਜਾਰੀ ਕੀਤੀ ਜਾਂਦੀ ਹੈ ਜੋ ਕਿ ਇਸ ਲਈ ਅਪਲਾਈ ਕਰਦਾ ਹੈ। ਨਹੀਂ ਤਾਂ ਵਿਦਿਆਰਥੀਆਂ ਨੂੰ ਡਿਜੀਲਾਕਰ ਤੋਂ ਹੀ ਇਹ ਹਾਸਲ ਕਰਨੀ ਪੈਂਦੀ ਹੈ। ਹਾਰਡ ਕਾਪੀ ਲਈ ਫੀਸ ਤੈਅ ਕੀਤੀ ਗਈ ਹੈ। ਇਸ ਦਾ ਭੁਗਤਾਨ ਪਹਿਲਾਂ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਬੋਰਡ ਦੀ ਕੋਸ਼ਿਸ਼ ਰਹਿੰਦੀ ਹੈ ਕਿ ਪੇਪਰਾਂ ਦਾ ਰਿਜ਼ਲਟ ਪਹਿਲਾਂ ਜਾਰੀ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: