ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੀ ਪੀਏਪੀ ਗਰਾਊਂਡ ਵਿਚ ਪਹੁੰਚੇ ਹਨ।ਇਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ‘ਸੜਕ ਸੁਰੱਖਿਆ ਫੋਰਸ’ ਦੀ ਵੱਡੀ ਸੌਗਾਤ ਦਿੱਤੀ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੋਵੇਗਾ ਜਿਸ ‘ਚ ਸੜਕਾਂ ‘ਤੇ SSF ਹੋਵੇਗੀ। ਉਨ੍ਹਾਂ ਕਿਹਾ ਕਿ SSF ਦੀਆਂ ਗੱਡੀਆਂ ਬਿਲਕੁੱਲ ਹਾਈਟੈਕ ਤੇ ਤੇਜ਼ ਹੋਣਗੀਆਂ ਤੇ ਹੁਣ ਤੁਹਾਨੂੰ ਹਰ 30 ਕਿਲੋਮੀਟਰ ‘ਤੇ SSF ਦੀ ਗੱਡੀ ਦਿਖੇਗੀ। SSF ਦੀ ਟ੍ਰੇਨਿੰਗ ਕਪੂਰਥਲਾ ‘ਚ ਹੋਈ ਹੈ। ਨਾਲ ਹੀ ਮੁੱਖ ਮੰਤਰੀ SSF ਨੂੰ ਈਮਾਨਦਾਰੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਕਿਹਾ ਕਿ SSF ਜਵਾਨਾਂ ਦੇ ਕੈਮਰੇ ਹਰ ਸਮੇਂ ਆਨ ਰਹਿਣਗੇ। ਕੈਮਰੇ ਤੋਂ ਪਾਸੇ ਹੋ ਕੇ ਚਲਾਨ ਕਰਨ ਨੂੰ ਕੁਰੱਪਸ਼ਨ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ‘ਚ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਦੁਰਘਟਨਾਗ੍ਰਸਤ, ਕਈ ਫੱਟੜ
CM ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸੜਕਾਂ ‘ਤੇ ਸਟੰਟ ਨਾ ਕਰੋ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਕਈ ਹਾਦਸਿਆਂ ਦਾ ਕਾਰਨ ਬਣਦੀ ਹੈ ਜਿਸ ਨਾਲ ਕਈ ਘਰ ਬਰਬਾਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸੀਂ ਸੜਕ ਦੇ ਮਾਮਲੇ ਵਿਚ ਸਭ ਤੋਂ ਸੁਰੱਖਿਅਤ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸੜਕ ਹਾ.ਦਸਿਆਂ ‘ਚ ਕਮੀ ਆਵੇਗੀ । 144 ਵਾਹਨਾਂ ਲਈ 5000 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ –