ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਰਿਵਰਟ ਕਰਨ ਦੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਨਾਇਬ ਤਹਿਸੀਲਦਾਰ ਦੀਆਂ ਖਾਲੀ ਪਈਆਂ ਅਸਾਮੀਆਂ ’ਤੇ ਸਿੱਧੀ ਭਰਤੀ ਰਾਹੀਂ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਸੀ। ਇਸ ਦੌਰਾਨ ਮੁਲਾਜ਼ਮਾਂ ਨੂੰ ਇਸ ਸ਼ਰਤ ‘ਤੇ ਪਦਉੱਨਤ ਕੀਤਾ ਗਿਆ ਕਿ ਜਦੋਂ ਵੀ ਇਸ ਸਿੱਧੀ ਭਰਤੀ ਲਈ ਉਮੀਦਵਾਰ ਉਪਲਬਧ ਹੋਣਗੇ ਤਾਂ ਆਰਜ਼ੀ ਤੌਰ ‘ਤੇ ਭਰਤੀ ਕੀਤੇ ਗਏ ਜੂਨੀਅਰ ਮੋਸਟ ਨਾਇਬ ਤਹਿਸੀਲਦਾਰ ਨੂੰ ਬਿਨਾਂ ਕਿਸੇ ਨੋਟਿਸ ਦੇ ਵਾਪਸ ਕਾਡਰ ਵਿੱਚ ਰਿਵਰਟ ਕਰ ਦਿੱਤਾ ਜਾਵੇਗਾ।
ਹੁਣ ਸਿੱਧੀ ਭਰਤੀ ਲਈ ਉਮੀਦਵਾਰ ਲੱਭੇ ਗਏ ਹਨ, ਇਸ ਲਈ ਉਕਤ 15 ਅਸਥਾਈ ਤਰੱਕੀ ਦਿੱਤੇ ਗਏ ਨਾਇਬ ਤਹਿਸੀਲਦਾਰ ਨੂੰ ਸ਼ਰਤ ਮੁਤਾਬਕ ਉਨ੍ਹਾਂ ਦੇ ਕਾਡਰ ਵਿੱਚ ਬਤੌਰ ਕਾਨੂੰਨਗੋ/ ਸੀਨੀਅਰ ਸਹਾਇਕ ਅਤੇ ਇਸ ਅਹੁਦੇ ‘ਤੇ ਮਿਲਣ ਵਾਲੇ ਪੇ-ਸਕੇਲ ‘ਤੇ ਰਿਵਰਟ ਕੀਤਾ ਜਾਂਦਾ ਹੈ। ਰਿਵਰਟ ਹੋਏ ਕਰਮਚਾਰੀਆਂ ਵਿੱਚ ਜਸਦੇਵ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਵਿੰਦਰਜੀਤ ਸਿੰਘ, ਗੁਰਚਰਨ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਕਰ, ਜਸਪਾਲ ਸਿੰਘ, ਅਮਰਿੰਦਰ ਸਿੰਘ, ਭੋਲਾ ਰਾਮ, ਹਰਮੀਤ ਸਿੰਘ ਗਿਲ ਸ਼ਾਮਲ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ, ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ ਮਾਨ ਸਰਕਾਰ
ਵੀਡੀਓ ਲਈ ਕਲਿੱਕ ਕਰੋ –