ਪੰਜਾਬ ਵਿੱਚ ਇੱਕ ਅਸਲ-ਜੀਵਨ ਆਨਰ ਕਿਲਿੰਗ ਤੋਂ ਪ੍ਰੇਰਿਤ ਇੱਕ ਫਿਲਮ, ‘ਡੀਅਰ ਜੱਸੀ’, ਜਿਸਦਾ ਇਸ ਹਫਤੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਵਿਸ਼ਵ ਪ੍ਰੀਮੀਅਰ ਹੋਇਆ ਸੀ, ਨੂੰ ਇਸ ਸਾਲ ਦੇ BFI ਲੰਡਨ ਫਿਲਮ ਫੈਸਟੀਵਲ ਲਈ ਅਧਿਕਾਰਤ ਮੁਕਾਬਲੇ ਦੀ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ, ਜੋਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਸ਼ੁਰੂ ਹੋ ਰਿਹਾ ਹੈ।
ਭਾਰਤ ਵਿੱਚ ਪੈਦਾ ਹੋਏ ਫਿਲਮ ਨਿਰਮਾਤਾ ਤਰਸੇਮ ਸਿੰਘ ਢੰਡਵਾਰ ਵੱਲੋਂ ਨਿਰਦੇਸ਼ਿਤ ਇਹ ਫਿਲਮ ਨਿਰਮਾਤਾ ਅਤੇ ਬਾਲੀਵੁੱਡ ਅਦਾਕਾਰ ਗੁਲਸ਼ਨ ਗਰੋਵਰ ਦੇ ਪੁੱਤਰ ਸੰਜੇ ਗਰੋਵਰ ਲਈ ਵੀ ਸ਼ੁਰੂਆਤ ਹੈ, ਜੋਕਿ ਲੰਡਨ ਵਿੱਚ ਸ਼ੂਟ ਵਿੱਚ ਬਿਜ਼ੀ ਸੀ।
ਟੋਰਾਂਟੋ ਤੋਂ ਇੱਕ ਸੰਦੇਸ਼ ਵਿੱਚ ਗੁਲਸ਼ਨ ਗਰੋਵਰ ਨੇ ਕਿਹਾਕਿ ਇਹ ਇੱਕ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਹੈ ਅਤੇ ਮੇਰੇ ਦੋਸਤ, ਨਿਰਦੇਸ਼ਕ ਤਰਸੇਮ ਨੇ ਇੱਕ ਅਸਾਧਾਰਨ ਕੰਮ ਕੀਤਾ ਹੈ। ਨਾਲ ਹੀ ਇਹ ਮੇਰੇ ਲਈ ਬਹੁਤ ਖਾਸ ਪਲ ਹੈ ਕਿਉਂਕਿ ‘ਡੀਅਰ ਜੱਸੀ’ ਮੇਰੇ ਪੁੱਤਰ ਸੰਜੇ ਵੱਲੋਂ ਬਣਾਈ ਗਈ ਇੱਕ ਫਿਲਮ ਹੈ, ਜੋ ਕਿ ਹਾਲੀਵੁੱਡ ਸਟੂਡੀਓ ਵਿੱਚ ਕੰਮ ਕਰਨ ਤੋਂ ਬਾਅਦ ਉਸ ਦੀ ਪਹਿਲੀ ਸੁਤੰਤਰ ਫਿਲਮ ਹੈ।
ਫਿਲਮ ਦੀ ਕਹਾਣੀ 1990 ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਹੈ, ਜਦੋਂ ਜਗਰਾਓਂ ਵਿੱਚ ਆਪਣੇ ਭਰੇ-ਪੂਰੇ ਪਰਿਵਾਰ ਨੂੰ ਮਿਲਣ ਲਈ ਇੱਕ ਯਾਤਰਾ ‘ਤੇ ਇੰਡੋ-ਕੈਨੇਡੀਅਨ ਜੱਸੀ (ਪਾਵੀਆ ਸਿੱਧੂ) ਇੱਕ ਰਿਕਸ਼ਾ ਡਰਾਈਵਰ ਮਿੱਠੂ (ਯੁਗਮ ਸੂਦ) ਨੂੰ ਮਿਲਦੀ ਹੈ। ਉਨ੍ਹਾ ਦਾ ਆਪਸ ਵਿੱਚ ਚਿੱਠੀਆਂ ਲੈਣ-ਦੇਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਮਿੱਠੂ ਵੀ ਉਸ ਨਾਲ ਜਾਣ ਦਾ ਪਲਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਜੱਸੀ ਆਪਣੇ ਪਰਿਵਾਰ ਨੂੰ ਆਪਣੇ ਚਚੇਰੇ ਭਰਾ ਦੇ ਲੜਕਿਆਂ ਵਿੱਚੋਂ ਇੱਕ ਨੂੰ ਮਾਰਦੇ ਹੋਏ ਦੇਖਦੀ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਕੋਈ ਆਸਾਨ ਤਰੀਕਾ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੁਲਿਸ ਵਾਲੇ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ, ਮੌ.ਤ ‘ਤੇ ਹੱਸਦਾ ਵਿਖਿਆ (ਵੀਡੀਓ)
ਇਹ ਫਿਲਮ ਹੁਣ 4 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਲੰਡਨ ਫਿਲਮ ਫੈਸਟੀਵਲ ਵਿੱਚ ਨੌਂ ਹੋਰ ਵਿਸ਼ਵਵਿਆਪੀ ਐਂਟਰੀਆਂ ਨਾਲ ਮੁਕਾਬਲਾ ਕਰੇਗੀ। ਸਾਲਾਨਾ ਫੈਸਟੀਵਲ ਵਿੱਚ ਸਕ੍ਰੀਨਿੰਗ ਲਈ ਚੁਣੀਆਂ ਗਈਆਂ ਹੋਰ ਭਾਰਤੀ ਫਿਲਮਾਂ ਵਿੱਚ ‘ਦਿ ਬਕਿੰਘਮ ਮਰਡਰਜ਼’ ਸ਼ਾਮਲ ਹਨ, ਜੋਕਿ ਹੰਸਲ ਮਹਿਤਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਕਰੀਨਾ ਕਪੂਰ ਇਸ ਵਿੱਚ ਮੁੱਖ ਭੂਮਿਕਾ ਵਿੱਚ ਸੀ। ਇਸੇ ਭਾਗ ਵਿੱਚ ਇੱਕ ਹੋਰ ਭਾਰਤੀ ਥ੍ਰਿਲਰ, ‘ਸਟੋਲਨ’ ਹੈ, ਜਿਸ ਦਾ ਨਿਰਦੇਸ਼ਨ ਕਰਨ ਤੇਜਪਾਲ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਅਭਿਸ਼ੇਕ ਬੈਨਰਜੀ ਮੁੱਖ ਭੂਮਿਕਾ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: