ਪੰਜਾਬ ਪੁਲਿਸ 15 ਮਹੀਨਿਆਂ ਤੋਂ ਨਸ਼ਾ ਸਮੱਗਲਰਾਂ ‘ਤੇ ਨਕੇਲ ਕੱਸਣ ਵਿਚ ਲੱਗੀ ਹੈ। ਇਕ ਪਾਸੇ ਜਿਥੇ ਸਪੈਸ਼ਲ ਮੁਹਿੰਮ ਚਲਾ ਕੇ ਉਨ੍ਹਾਂ ਦਾ ਨੈਟਵਰਕ ਖਤਮ ਕੀਤਾ ਜਾ ਰਿਹਾ ਹੈ ਉਥੇ ਉਨ੍ਹਾਂ ਦੀ ਇਸ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਵੀ ਜ਼ਬਤ ਕੀਤੀ ਜਾ ਰਹੀ ਹੈ।ਇਸੇ ਤਹਿਤ ਹੁਣਤੱਕ ਸੂਬੇ ਵਿਚ 111 ਵੱਡੇ ਨਸ਼ਾ ਸਮੱਗਲਰਾਂ ਦੀ 88.3 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਜਦੋਂ ਕਿ 59 ਕੇਸਾਂਵਿਚ 31 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਚੱਲ ਰਹੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਦਿੱਤੀ।
ਜਲੰਧਰ ਦੇ ਪੇਂਡੂ ਖੇਤਰ ਵਿਚ ਸਭ ਤੋਂ ਵਧ 40.03 ਕਰੋੜ ਰੁਪਏ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਹੋਈ ਹੈ। ਇਸਦੇ ਬਾਅਦ ਜ਼ਿਲ੍ਹਾ ਤਰਨਤਾਰਨ ਵਿਚ 12.6 ਕਰੋੜ ਤੇ ਫਿਰੋਜ਼ਪੁਰ ਨੇ 6.16 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਦੂਜੇ ਪਾਸੇ ਨਸ਼ਾ ਤਸਕਰਾਂ ਤੋਂ 15.81 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਪੁਲਿਸ ਨਸ਼ਾ ਤਸਕਰਾਂ ਖਿਲਾਫ ਇਕ ਫੈਸਲਾਕੁੰਨ ਜੰਗ ਲੜ ਰਹੀ ਹੈ। ਪੁਲਿਸ ਨੇ 15 ਮਹੀਨਿਆਂ ਵਿਚ 20979 ਡਰੱਗ ਤਸਕਰਾਂ ਨੂੰ ਦਬੋਚਿਆ ਹੈ।ਇਨ੍ਹਾਂ ਵਿਚ 3003 ਵੱਡੇ ਤਸਕਰ ਸ਼ਾਮਲ ਹਨ। ਇਨ੍ਹਾਂ ਤੋਂ 1658 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।ਇਸ ਦੌਰਾਨ ਕੁੱਲ 15434 FIRਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹਫਤੇ ‘ਚ ਉਡਾ ਦਿੱਤੇ 10 ਕਰੋੜ, 6 ਲੱਖ ਦੀ ਤਾਂ ਚਾਕਲੇਟ ਖਾ ਗਈ, ਇੰਝ ਹੈ ਅਰਬਪਤੀ ਦੀ ਪਤਨੀ ਦੀ ਲਗਜ਼ਰੀ ਲਾਈਫ
ਪੁਲਿਸ ਨੇ ਪੰਜਾਬ ਤੋਂ ਇਲਾਵਾ ਗੁਜਰਾਤ ਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵੇ ਥਾਵਾਂ ਤੋਂ 1658.05 ਕਿਲੋਗ੍ਰਾਮ ਹੈਰੋਇਨ ਹਾਸਲ ਹੋਈ। ਇਸ ਦੌਰਾਨ 924 ਕਿਲੋ ਅਫੀਮ, 986 ਕਿਲੋ ਗਾਂਜਾ, 471 ਕੁਇੰਟਲ ਪੋਸਤ ਦੀ ਭੂਸੀ ਤੇ 92 ਲੱਖ ਮੈਡੀਕਲ ਨਸ਼ਾ ਬਰਾਮਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: