ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਕਤਲ.ਕਾਂਡ ਦੇ ਮੁੱਖ ਸਾਜਿਸ਼ ਕਰਤਾ ਸਚਿਨ ਬਿਸ਼ਨੋਈ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਂਦਾ ਗਿਆ ਹੈ।
ਸਚਿਨ ਬਿਸ਼ਨੋਈ ਦਿੱਲੀ ਵਿਚ ਸਪੈਸ਼ਲ ਸੈੱਲ ਦੇ ਰਿਮਾਂਡ ‘ਤੇ ਸੀ। ਮੂਸੇਵਾਲਾ ਦੇ ਕਤਲ ਬਾਰੇ ਬਿਸ਼ਨੋਈ ਨੂੰ ਪਹਿਲਾਂ ਤੋਂ ਹੀ ਪਤਾ ਸੀ। ਕਤਲ ਦੇ ਬਾਅਦ ਸਚਿਨ ਫਰਜ਼ੀ ਪਾਸਪੋਰਟ ਬਣਵਾ ਕੇ ਦੁਬਈ ਭੱਜ ਗਿਆ ਸੀ ਤੇ ਇਸ ਦੇ ਬਾਅਦ ਇਕ ਨਿੱਜੀ ਚੈਨਲ ਨੂੰ ਫੋਨ ਕਰਕੇ ਸਚਿਨ ਨੇ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਕਤਲਕਾਂਡ ਮਾਮਲੇ ਵਿਚ ਉਨ੍ਹਾਂ ਵੱਲੋਂ ਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੇ ਬਾਅਦ ਸਚਿਨ ਦੇ ਵਾਇਸ ਸੈਂਪਲ ਲਏ ਗਏ ਤੇ ਪਤਾ ਲੱਗਦਾ ਹੈ ਕਿ ਸਚਿਨ ਬਿਸ਼ਨੋਈ ਦਾ ਵੀ ਇਸ ਮਾਮਲੇ ਵਿਚ ਹੱਥ ਹੈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਮਿਲਣ ਜਲਾਲਾਬਾਦ ਥਾਣੇ ਪਹੁੰਚੇ ਕਾਂਗਰਸੀ ਆਗੂ, ਬਿਨਾਂ ਮਿਲੇ ਪਰਤੇ ਵਾਪਸ
ਦੁਬਈ ਤੋਂ ਬਾਅਦ ਉਹ ਅਜ਼ਰਬਾਈਜਾਨ ਚਲਾ ਜਾਂਦਾ ਹੈ ਜਿਥੇ ਉਸ ਨੂੰ ਡਿਟੇਨ ਕਰ ਲਿਆ ਗਿਆ ਤੇ ਬਾਅਦ ਵਿਚ ਦਿੱਲੀ ਲਿਆਂਦਾ ਗਿਆ ਤੇ ਹੁਣ ਦਿੱਲੀ ਤੋਂ ਬਾਅਦ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਮੂਸੇਵਾਲਾ ਕਤਲਕਾਂਡ ਵਿਚ 5 ਸਾਜਿਸ਼ ਕਰਤਾ ਸੀ ਜਿਨ੍ਹਾਂ ਵਿਚ ਸਚਿਨ ਬਿਸ਼ਨੋਈ ਯਾਨੀ ਸਚਿਨ ਥਾਪਰ ਉਹ ਵਿਅਕਤੀ ਹੈ ਜਿਸ ਨੇ ਦੁਬਈ ਵਿਚ ਪਾਕਿਸਤਾਨ ਦੇ ਹਥਿਆਰਾਂ ਦੇ ਤਸਕਰ ਨਾਲ ਮੁਲਾਕਾਤ ਕੀਤੀ। ਗੋਲਡੀ ਬਰਾੜ ਹਵਾਲਾ ਮਨੀ ਸਚਿਨ ਬਿਸ਼ਨੋਈ ਤੱਕ ਪਹੁੰਚਾਈ ਤੇ ਅਨਮੋਲ ਬਿਸ਼ਨੋਈ ਵੀ ਉਸਨਾਲ ਸੀ ਤੇ ਦੋਵਾਂ ਤੱਕ ਜਦੋਂ ਹਵਾਲਾ ਮਨੀ ਪਹੁੰਚਦੀ ਹੈ ਤਾਂ ਦੁਬਈ ਵਿਚ ਉਹ ਪਾਕਿਸਤਾਨੀ ਤਸਕਰ ਨਾਲ ਮੁਲਾਕਾਤ ਕਰਦੇ ਹਨ ਪੈਸੇ ਦਿੰਦੇ ਹਨ ਤੇ ਮੂਸੇਵਾਲਾ ਕਤਲਕਾਂਡ ਵਿਚ ਜਿਹੜੇ ਵੀ ਹਥਿਆਰ ਵਰਤੇ ਗਏ ਉਹ ਗੋਲਡੀ ਬਰਾੜ ਦੀ ਹਵਾਲਾ ਮਨੀ ਨਾਲ ਖਰੀਦੇ ਗਏ ਤੇ ਇਸ ਤੋਂ ਬਾਅਦ ਪੰਜਾਬ ਲਿਆਂਦੇ ਗਏ।
ਵੀਡੀਓ ਲਈ ਕਲਿੱਕ ਕਰੋ -: