ਜਗਰਾਉਂ ਦੇ ਸਥਾਨਕ ਆਤਮਾ ਨਗਰ ਦੀ ਗਲੀ ਨੰਬਰ ਤਿੰਨ ਦੀ ਰਹਿਣ ਵਾਲੀ ਆਂਚਲ ਗਰਗ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਬੀਏ ਐਲਐਲਬੀ ਆਰਟਸ ਦੇ ਤੀਜੇ ਸਮੈਸਟਰ ਵਿੱਚ 501 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਟਾਪ ਕੀਤਾ ਹੈ।

punjab university topper girl
ਬੀਤੀ ਦੇਰ ਸ਼ਾਮ ਜਿਵੇਂ ਹੀ ਆਂਚਲ ਦੇ ਟਾਪ ‘ਤੇ ਆਉਣ ਦੀ ਖਬਰ ਉਸ ਦੇ ਅਧਿਆਪਕਾਂ ਦੁਆਰਾ ਆਂਚਲ ਦੇ ਫੋਨ ‘ਤੇ ਭੇਜੀ ਗਈ ਤਾਂ ਆਂਚਲ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਆਂਚਲ ਦੇ ਪਿਤਾ ਸੁਖਦੇਵ ਗਰਗ ਬਿਜਲੀ ਬੋਰਡ ਵਿੱਚ ਮੁਲਾਜ਼ਮ ਵਜੋਂ ਕੰਮ ਕਰਦੇ ਹਨ, ਜਦਕਿ ਉਸ ਦੀ ਮਾਂ ਸਰੋਜ ਬਾਲਾ ਸਿੱਧਵਾਂ ਬੇਟ ਵਿੱਚ ਸਰਕਾਰੀ ਅਧਿਆਪਕਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਗੱਲਬਾਤ ਦੌਰਾਨ ਆਂਚਲ ਨੇ ਦੱਸਿਆ ਕਿ ਉਸਦਾ ਉਦੇਸ਼ ਜੱਜ ਬਣ ਕੇ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ। ਜਿਸ ਲਈ ਉਸ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਿੰਧਵਾ ਕਲਾ ਦੇ ਜੀਐਚਜੀ ਲਾਅ ਇੰਸਟੀਚਿਊਟ ਵਿੱਚ ਪੜ੍ਹ ਰਹੀ ਆਂਚਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਟਾਪਰ ਬਣ ਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ।