ਸਮਾਜ ਅੰਦਰ ਅਕਸਰ ਹੀ ਸੋਹਰੇ ਘਰ ਵਿਆਹ ਕੇ ਆਈਆ ਲੜਕੀਆ ਨੂੰ ਸੋਹਰੇ ਪਰਿਵਾਰਾ ਵੱਲੋਂ ਤੰਗ ਪਰੇਸਾਨ ਕਰਨ ਦੀਆ ਘਟਨਾਵਾ ਆਪ ਹੀ ਦੇਖਣ ਨੂੰ ਮਿਲਦੀਆ ਹਨ। ਕਈ ਵਾਰ ਤਾਂ ਅਜਿਹੀਆ ਘਟਨਾਵਾ ਮੌਕੇ ‘ਤੇ ਦੇਖਣ ਵਾਲੇ ਲੋਕਾਂ ਦੀਆਂ ਅੱਖਾ ਵਿੱਚੋ ਅੱਥਰੂ ਵਗਾ ਦਿੰਦੀਆ ਹਨ। ਅੱਜ ਵੀ ਮੋਗਾ ਸਥਿੱਤ ਬੇਦੀ ਨਗਰ ਮਹੱਲੇ ‘ਚੋ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਅੱਜ ਵੀਰ ਪਾਲ ਕੋਰ ਵਾਸੀ ਗੁਦਾਰਾ ਜਿਲਾ ਫਰੀਦਕੋਟ ਦੀ ਜਿਸ ਦਾ ਵਿਆਹ 8 ਸਾਲ ਪਹਿਲਾ ਇੰਦਰਜੀਤ ਸਿੰਘ ਨਾਮ ਦੇ ਵਿਆਕਤੀ ਨਾਲ ਹੋਇਆ।
ਵਿਆਹ ਤੋ ਬਆਦ ਵੀਰਪਾਲ ਕੋਰ ਦੇ ਘਰ ਦੋ ਧੀਆ ਨੇ ਜਨਮ ਲਿਆ। ਵੀਰਪਾਲ ਕੌਰ ਨੇ ਦੱਸਿਆ ਕਿ 8 ਮਹੀਨੇ ਪਹਿਲਾ ਉਸਦਾ ਪਤੀ ਇੰਦਰਜੀਤ ਸਿੰਘ ਜੋ ਸਰਕਾਰੀ ਟੀਚਰ ਅਤੇ ਸੋਹਰਾ, ਉਨ੍ਹਾਂ ਦਾ ਜਵਾਈ ਉਸ ਨੂੰ ਪੇਕੇ ਪਿੰਡ ਛੱਡ ਆਏ ਪਰ ਬਆਦ ਵਿੱਚ ਨਾ ਉਸਨੂੰ ਲੈਣ ਗਏ ਤੇ ਨਾ ਹੀ ਉਸ ਦੀਆਂ ਧੀਆ ਨਾਲ ਗੱਲ ਕਰਵਾਈ ਉਲਟਾ ਉਸਦੇ ਪਤੀ ਇੰਦਰਜੀਤ ਸਿੰਘ ਅਤੇ ਸੋਹਰੇ ਵਲੋ ਅਦਾਲਤ ਵਿੱਚ ਉਸਦੇ ਉਪਰ ਕੇਸ ਦਾਇਰ ਕਰ ਦਿੱਤਾ ਕਿ ਉਹ ਵੀਰਪਾਲ ਨੂੰ ਲਿਜਾਣਾ ਚਾਹੁੰਦੇ ਹਨ ਪਰ ਉਹ ਆਉਂਦੀ ਨਹੀ ਤੇ ਨਾਲ ਹੀ ਨਾਲ ਇਹ ਕਿਹਾ ਵੀਰਪਾਲ ਸਾਨੂ ਮਾਰਨ ਦੀਆ ਧਮਕੀਆ ਦਿੰਦੀ ਹੈ। ਪਰ ਵੀਰਪਾਲ ਕੌਰ ਨੇ ਕਿਹਾ ਉਸਦੀਆਂ ਦੋ ਧੀਆ 4-5 ਸਾਲਾਂ ਦੀਆਂ ਹਨ ਉਹ ਕਿਉਂ ਅਜਿਹਾ ਕੰਮ ਕਰੂਗੀ। ਉਸ ਨੇ ਕਿਹਾ ਕਿ ਉਸਨੂੰ ਜਾਣ ਬੁੱਝਕੇ ਸੋਹਰੇ ਪਰਿਵਾਰ ਵਲੋ ਘਰੋ ਕੱਢਿਆ ਗਿਆ। ਉਸ ਨੇ ਇਹ ਦੱਸਿਆ ਕਿ ਉਹ ਅੱਜ ਦੋ ਘੰਟੇ ਤੋਂ ਬੂਹੇ ਅੱਗੇ ਬੈਠੀ ਘਰ ਜਾਣ ਲਈ ਆਪਣੇ ਪਤੀ ਤੇ ਸੋਹਰੇ ਦੇ ਤਰਲੇ ਮਿਨਤਾ ਕਰ ਰਹੀ ਕਿ ਉਸਨੂੰ ਉਸਦੀਆਂ ਧੀਆਂ ਕੋਲ ਰਹਿਣ ਦਿਓੁ ਪਰ ਉਸਨੂੰ ਕਿਸੇ ਨੇ ਦਰਵਾਜਾ ਨਹੀ ਖੋਲਿਆ ਉਲਟਾ ਮਹੱਲੇ ਦੇ ਲੋਕਾ ਸਾਹਮਣੇ ਧੱਕੇ ਮਾਰਕੇ ਗੇਟ ਤੋਂ ਬਾਹਰ ਕੱਢ ਦਿੱਤਾ। ਉਸਨੇ ਪੁਲਿਸ ਨੂੰ ਵੀ ਬਲਾਇਆ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਵੀਰਪਾਲ ਕੌਰ ਨੇ ਕਿਹਾ ਉਸਦਾ ਪਤੀ ਸਰਕਾਰੀ ਟੀਚਰ ਹੈ ਅਤੇ ਉਸਦੇ ਕੋਈ ਭਰਾ ਨਾ ਹੋਣ ਕਾਰਨ ਉਸਦੇ ਮਾਪਿਆ ਨੇ ਵਿਆਹ ਸਮੇਂ ਜਿੱਥੇ ਲੱਖਾ ਰੁਪਏ ਖਰਚ ਕੀਤੇ ਉਥੇ ਦਾਜ ਵਿੱਚ ਗੱਡੀ ਵੀ ਦਿੱਤੀ ਪਰ ਹੁਣ ਸਰਕਾਰੀ ਟੀਚਰ ਲੱਗਣ ਕਾਰਨ ਉਸਦਾ ਪਤੀ ਹੁਣ ਜਾਣ ਬੁੱਝਕੇ ਉਸਨੂੰ ਤੰਗ ਕਰ ਰਿਹਾ ਹੈ।