25 ਸਾਲ ਤੋਂ ਹਰ ਆਏ ਸਾਲ ਕਰਜਾ,ਵਿਆਜ ਅਤੇ ਕਿਸ਼ਤਾਂ ਦਾ ਬੋਝ ਸੂਬੇ ਸਿਰ ਵੱਧ ਰਿਹਾ ਹੈ,ਕੇਂਦਰ ਅਤੇ ਰਾਜ ਸਰਕਾਰ ਨੇ ਸਰਕਾਰੀ ਜਾਇਦਾਦਾਂ ਅਤੇ ਜਨਤਕ ਅਦਾਰੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤੇ ਹਨ,ਜਿਸ ਕਰਕੇ ਸਰਕਾਰੀ ਰੁਜਗਾਰ ਤੇ ਆਮਦਨੀ ਘੱਟ ਰਹੀ ਹੈ ਪਰ ਮਹਿੰਗਾਈ ਤੇ ਸਰਕਾਰੀ ਟੈਕਸ ਸਿਖਰਾਂ ਛੂਹ ਰਹੇ ਹਨ,ਲੀਡਰ ਕੁਰਸੀ ਲਈ ਤਾਂ ਲੜ੍ਹ ਰਹੇ ਹਨ ਪਰ ਕਿਸਾਨ,ਮਜਦੂਰ,ਵਪਾਰੀ,ਦੁਕਾਨਦਾਰ ਤੇ ਮੁਲਾਜਮਾਂ ਦੀ ਆਰਥਿਕਤਾ,ਸੁਰੱਖਿਆ,ਸਿਹਤ ਤੇ ਸਿੱਖਿਆ ਬਾਰੇ ਕੋਈ ਵੀ ਸਿਆਸੀ ਧਿਰ ਚਿੰਤਤ ਨਹੀਂ ਹੈ,ਉਕਤ ਸਵਾਲਾਂ ਨੂੰ ਲੈ ਕੇ ਲੋਕ ਅਧਿਕਾਰ ਲਹਿਰ,ਪ੍ਰੋਗਰੈਸਿਵ ਫਾਰਮਰ,ਆੜ੍ਹਤੀਆ ਐਸੋਸੀਏਸ਼ਨ ਅਤੇ ਸ਼ੈੱਲਰ ਸਨਅਤਕਾਰਾਂ ਨੇ ਇੱਕ ਸੈਮੀਨਾਰ ਦਾ ਆਯੋਜਿਨ ਸਥਾਨਕ ਚੰਨੂੰਵਾਲਾ ਸੜਕ ਉੱਪਰਲੇ ਇੱਕ ਪੈਲੇਸ ਵਿਖੇ ਕੀਤਾ।
ਇਸ ਮੌਕੇ ਅਮਰਜੀਤ ਸਿੰਘ ਬਰਾੜ ਰਾਜੇਆਣਾ ਦੀ ਅਗਵਾਈ ਹੇਠ ਆੜਤੀਏ ਭਾਈਚਾਰੇ ਵਲੋਂ ਪ੍ਰਬੰਧ ਕੀਤੇ ਗਏ।ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਪੰਜਾਬ ਦੀ ਖੇਤੀ ਅਤੇ ਵਪਾਰ ਨੀਤੀ,ਕਿਹੋ ਜਿਹੀ ਹੋਵੇ ਜਿਸ ਨਾਲ ਸੂਬੇ ਵਿੱਚ ਵਸਦੇ ਲੋਕਾਂ ਨੂੰ ਰੁਜਗਾਰ ਅਤੇ ਉਹਨਾਂ ਦੀ ਆਰਥਿਕਤਾ ਵਿੱਚ ਸੁਧਾਰ ਹੋ ਸਕੇ। ਇਸ ਮੌਕੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਨਿੱਤਰੇ ਰਾਮ ਸਿੰਘ ਰਾਣਾ ਗੋਲਡਨ ਹੱਟ ਹਰਿਆਣਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ,ਉਹਨਾਂ ਵਲੋਂ ਨਿਭਾਈਆਂ ਜਾ ਰਹੀਆਂ ਅਣਮੁੱਲੀਆਂ ਸੇਵਾਵਾਂ ਬਦਲੇ ਆੜ੍ਹਤੀਆਂ ਐਸੋਸੀਏਸ਼ਨ ਅਤੇ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਲੋਈ ਦੇ ਕੇ ਸਨਮਾਨਿਤ ਕੀਤਾ ਅਤੇ ਸਹਾਇਤਾ ਵਲੋਂ ਪੰਜ ਲੱਖ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ।ਇਸ ਮੌਕੇ ਰਾਮ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਤੁਸੀ ਸੰਘਰਸ਼ ਵਿੱਚ ਡਟੇ ਰਹੋਂ ਅਤੇ ਮੇਰੇ ਵਲੋਂ ਇਹ ਸੇਵਾ ਜਾਰੀ ਰਹੇਗੀ। ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਦੁਕਾਨਦਾਰਾਂ,ਮਜਦੂਰਾਂ,ਕਿਸਾਨਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।