ਕਿਸਾਨੀ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲੀਡਰਾਂ ਤੋਂ ਸੁਆਲ ਪੁੱਛੇ ਜਾਣ ਦੀ ਗੱਲ ਕਿਸਾਨ ਵੀਰਾਂ ਨੂੰ ਆਖੀ ਗਈ ਹੈ। ਇਸ ਵਿਚ ਕਿਹਾ ਗਿਆ ਕਿ ਤੁਹਾਡੇ ਪਿੰਡ ਜਦ ਵੀ ਕੋਈ ਲੀਡਰ ਆਉਂਦਾ ਤਾਂ ਉਸ ਨੂੰ ਸਵਾਲ ਕਰੋ ਕਿ ਉਸ ਨੇ ਹੁਣ ਤੱਕ ਕੀ ਕੀਤਾ ਉਸ ਨੂੰ ਨੁਮਾਇੰਦਾ ਚੁਣਿਆ ਗਿਆ ਸੀ। ਉਸ ਤੋਂ ਬਾਅਦ ਕੀ ਦੇਣ ਹੈ। ਉਸ ਦੀ ਇਲਾਕੇ ਦੇ ਲਈ ਇਲਾਕੇ ਦੇ ਲੋਕਾਂ ਦੇ ਲਈ। ਇਨ੍ਹਾਂ ਸੁਆਲਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ ਅਤੇ ਬੀਤੇ ਕੁਝ ਮਹੀਨਿਆਂ ਦੇ ਵਿੱਚ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਘੁਬਾਇਆ ਨੂੰ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਵੱਲੋਂ ਘੇਰਿਆ ਜਾ ਰਿਹਾ ਹੈ।
ਜਿਸ ‘ਤੇ ਕਈ ਵੀਡੀਓ ਵਾਇਰਲ ਹੋ ਚੁੱਕੀਆ ਹਨ। ਅੱਜ ਵੀ ਜਦ ਦਵਿੰਦਰ ਘੁਬਾਇਆ ਫਾਜ਼ਿਲਕਾ ਦੇ ਪਿੰਡ ਰਾਣਾ ਪਹੁੰਚੇ ਤਾਂ ਕਿਸਾਨ ਯੂਨੀਅਨਾਂ ਦੇ ਕੁਝ ਲੋਕਾਂ ਦੇ ਵੱਲੋਂ ਨਾਂ ਨੂੰ ਘੇਰਿਆ ਗਿਆ ਅਤੇ ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਦਵਿੰਦਰ ਘੁਬਾਇਆ ਕਿਸਾਨਾਂ ਦੇ ਸੁਆਲਾਂ ਤੋਂ ਭਜਦੇ ਹੋਏ ਦਿਖਾਈ ਦਿੱਤੇ ਹਨ। ਐਨਾ ਹੀ ਨਹੀਂ ਉਨ੍ਹਾਂ ਦੀ ਸਕਿਉਰਿਟੀ ਦੇ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੇ ਨਾਲ ਕਿਸਾਨਾਂ ਦੀ ਨੋਕ ਝੋਕ ਵੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
ਇਸ ਸਭ ਤੋਂ ਬਾਅਦ ਦਵਿੰਦਰ ਘੁਬਾਇਆ ਮੀਡੀਆ ਦੇ ਸਾਹਮਣੇ ਆਏ ਅਤੇ ਉਨ੍ਹਾਂ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕਿਸਾਨ ਨਹੀਂ ਬਲਕਿ ਵਿਰੋਧੀ ਪਾਰਟੀਆਂ ਦੇ ਲੋਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ ਉਹ ਕਿਸਾਨ ਨਹੀਂ ਹਨ। ਬਲਕਿ ਵਿਰੋਧੀ ਪਾਰਟੀਆਂ ਦੇ ਲੋਕ ਹਨ। ਕਿਸਾਨ ਕਦੇ ਵੀ ਇਸ ਤਰ੍ਹਾਂ ਦੇ ਨਾਲ ਨਹੀਂ ਕਰਦਾ। ਹਾਲਾਂਕਿ ਇਸ ਦੌਰਾਨ ਘੁਬਾਇਆ ਇਹ ਨਹੀਂ ਦੱਸ ਸਕੇ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਜੇਕਰ ਕਿਸਾਨ ਨਹੀਂ ਤਾਂ ਫਿਰ ਕਿਸ ਪਾਰਟੀ ਦੇ ਬੰਦੇ ਹਨ ਫ਼ਿਲਹਾਲ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਆਵਾਜ਼ ਤੇ ਪਹਿਰਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ।