ਦੇਸ਼ ਭਰ ਵਿੱਚ ਮਾਨਸੂਨ ਤੋਂ ਬਾਅਦ ਬੇਮੌਸਮੇ ਮੀਂਹ ਨੇ ਲਗਭਗ ਸਾਰੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਹੈ ਪਰ ਸਭ ਤੋਂ ਜਿਆਦਾ ਨੁਕਸਾਨ ਨਰਮੇ ਦੀ ਫਸਲ ਨੂੰ ਪੁੱਜਾ ਹੈ ਜੋ ਕਿ ਨਰਮਾ ਦੇ ਟੀਡੇ ਕਾਲੇ ਪੈ ਜਾਣ ਨਾਲ ਨਰਮੇ ਦੇ ਟੀਡਿਆ ਵਿੱਚ ਗੁਲਾਬੀ ਸੁੰਡੀ ਦਾ ਹੋਣਾ ਕਿਸਾਨਾਂ ਲਈ ਬਹੁਤ ਮਾੜੇ ਸੰਕੇਤ ਹਨ। ਇਸ ਤਰ੍ਹਾਂ ਹਲਕਾ ਸਰਦੂਲਗੜ੍ਹ ਦੇ ਪਿੰਡ ਖੈਰਾਂ ਖੁਰਦ ਵਿਖੇ ਵੀ ਕਿਸਾਨ ਆਪਣੇ ਨਰਮੇ ਵਾਹੁਣਾ ਲਈ ਮਜਬੂਰ ਹਨ।
ਕਿਸਾਨਾਂ ਨੂੰ ਹਰ ਸਾਲ ਕਿਸੇ ਨਾ ਕਿਸੇ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਾਰ ਬੇਮੌਸਮੇ ਮੀਂਹ ਨੇ ਅਤੇ ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਹੋਰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਐਨੇ ਮਹਿੰਗੇ ਬੀਜ,ਰੇਹ, ਸਪਰੇਆਂ ਪਾ ਕੇ ਅੱਗੇ ਆਜਿਹੀਆਂ ਕਿਸਾਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਨੇ ਸਰਕਾਰ ਤੋਂ ਮੰਗ ਹੈ ਕਿ ਕਿਸਾਨਾਂ ਨੂੰ ਮੁੱੜ ਤੋਂ ਦੁਬਾਰਾ ਖੜਾ ਹੋਣ ਲਈ ਸਰਕਾਰ ਵੱਧ ਤੋਂ ਵੱਧ ਮੁਆਵਜਾ ਦੇਵੇ।