ਟੈਕਨਾਲੋਜੀ ਦੇ ਮਾਹਿਰ ਨੌਜਵਾਨਾਂ ਨੂੰ ਆਪਣੇ ਕੰਪਿਊਟਰ ਜਾਂ ਮੋਬਾਈਲ ‘ਤੇ ਇੱਕ ਕਲਿੱਕ ਰਾਹੀਂ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਐਪ ਅਤੇ ਪੋਰਟਲ ਦੀ ਵਰਤੋਂ ਕਰਨ, ਜਿਸ ਨਾਲ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਕੁਝ ਹੀ ਮਿੰਟਾਂ ਦਾ ਸਮਾਂ ਲੱਗਦਾ ਹੈ। ਨੌਜਵਾਨ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰੌਇਡ ਫੋਨ ਵਿੱਚ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ ਜਾਂ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਲਿੰਕ www.nvsp.in ‘ਤੇ ਜਾ ਸਕਦੇ ਹਨ।
ਇਹ ਐਪ ਬੇਹੱਦ ਲਾਹੇਵੰਦ ਹੈ ਕਿਉਂਕਿ ਕੋਈ ਵੀ ਵਿਅਕਤੀ ਐਪਿਕ ਨੰਬਰ, ਨਾਮ, ਪਿਤਾ ਦਾ ਨਾਮ ਅਤੇ ਜਨਮ ਮਿਤੀ ਵਰਗੇ ਸਾਂਝੇ ਵੇਰਵੇ ਦਰਜ ਕਰਕੇ ਕਿਸੇ ਵਿਸ਼ੇਸ਼ ਖੇਤਰ ਵਿੱਚ ਆਪਣੀ ਵੋਟ ਪਾ ਸਕਦਾ ਹੈ।ਲੋਕ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਨੈਸ਼ਨਲ ਟੋਲ ਫਰੀ ਨੰਬਰ 1950 ਅਤੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਸੰਪਰਕ ਕਰ ਸਕਦੇ ਹਨ। ਵਿਸ਼ੇਸ਼ ਕੈਂਪ 20 ਅਤੇ 21 ਨਵੰਬਰ ਨੂੰ ਸਾਰੇ ਬੂਥਾਂ ‘ਤੇ ਵੀ ਲਗਾਏ ਜਾਣਗੇ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2022 ਨੂੰ ਹੋਵੇਗੀ। ਇਹ ਵਿਸ਼ੇਸ਼ ਕੈਂਪ ਲੁਧਿਆਣਾ ਵਿਖੇ 3000 ਥਾਂਵਾਂ ‘ਤੇ ਸ਼ਨੀਵਾਰ (6 ਨਵੰਬਰ) ਅਤੇ ਅੱਜ ਲਗਾਏ ਗਏ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਲਈ www.nvsp.in ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਨੌਜਵਾਨ ਵੋਟਰ ਹੈਲਪਲਾਈਨ ਐਪ ਨੂੰ ਵੀ ਆਪਣੇ ਐਂਡਰੌਇਡ ਫੋਨ ਵਿੱਚ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ ਤਾਂ ਜੋ ਵੋਟਰਾਂ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ। ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2610121 ਹੈ, ਜਿਨ੍ਹਾਂ ਵਿੱਚ 1395249 ਪੁਰਸ਼, 1214751 ਔਰਤਾਂ ਅਤੇ 121 ਤੀਜੇ ਲਿੰਗ ਦੇ ਵੋਟਰ ਹਨ।