ਚੰਡੀਗੜ੍ਹ: ਪੰਜਾਬ ਸਟੇਟ ਡੀਅਰ ਰਾਖੀ ਬੰਪਰ-2021 ਦੀ ਵੱਡੀ ਸਫਲਤਾ ਬਾਅਦ ਹੁਣ ਪੰਜਾਬ ਸਟੇਟ ਲਾਟਰੀਜ਼ ਵਿਭਾਗ ਲੋਕਾਂ ਲਈ ਦੀਵਾਲੀ ਬੰਪਰ-2021 ਲੈ ਕੇ ਆਇਆ ਹੈ। ਇਸ ਬੰਪਰ ਦਾ ਪਹਿਲਾ ਇਨਾਮ 4 ਕਰੋੜ ਰੁਪਏ ਹੈ। ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 4 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ-ਜੇਤੂਆਂ (ਹਰੇਕ ਜੇਤੂ ਨੂੰ 2 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਜਨਤਕ ਤੌਰ ‘ਤੇ ਵਿਕਣ ਵਾਲੀਆਂ ਟਿਕਟਾਂ ਵਿੱਚੋਂ ਹੀ ਕੱਢਿਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਬੰਪਰ ਦੇ ਦੂਜੇ ਇਨਾਮ ਦੀ ਰਾਸ਼ੀ 1 ਕਰੋੜ ਰੁਪਏ ਹੈ, ਜਦੋਂਕਿ 90 ਲੱਖ ਰੁਪਏ ਦਾ ਤੀਜਾ ਇਨਾਮ 1000 ਜੇਤੂਆਂ ਨੂੰ (ਹਰੇਕ ਜੇਤੂ ਨੂੰ 9000 ਰੁਪਏ) ਦਿੱਤਾ ਜਾਵੇਗਾ। 70 ਲੱਖ ਰੁਪਏ ਦਾ ਚੌਥਾ ਇਨਾਮ 1000 ਜੇਤੂਆਂ ਨੂੰ (ਹਰੇਕ ਨੂੰ 7000 ਰੁਪਏ) ਦਿੱਤਾ ਜਾਵੇਗਾ। ਇਸ ਦੇ ਨਾਲ ਹੀ 1 ਕਰੋੜ ਰੁਪਏ ਦਾ ਪੰਜਵਾਂ ਇਨਾਮ 2000 ਜੇਤੂਆਂ (ਹਰੇਕ ਨੂੰ 5000 ਰੁਪਏ) ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਦੀਵਾਲੀ ਬੰਪਰ ਵਿੱਚ ਹੋਰ ਵੀ ਬਹੁਤ ਸਾਰੇ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਨਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਸ ਬੰਪਰ ਦੀ ਟਿਕਟ ਦੀ ਕੀਮਤ 500 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਬੁਲਾਰੇ ਨੇ ਦੱਸਿਆ ਕਿ ਬੰਪਰ ਦਾ ਡਰਾਅ 8 ਨਵੰਬਰ, 2021 ਨੂੰ ਕੱਢਿਆ ਜਾਵੇਗਾ। ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਲਾਟਰੀਜ਼ ਵਿਭਾਗ ਨੇ ਦੀਵਾਲੀ ਬੰਪਰ ਵਿੱਚ ਦਿਲ-ਖਿੱਚਵੇਂ ਇਨਾਮ ਸ਼ਾਮਲ ਕੀਤੇ ਹਨ ਤਾਂ ਜੋ ਜੇਤੂਆਂ ਲਈ ਤਿਉਹਾਰ ਦੀਆਂ ਖੁਸ਼ੀਆਂ ਅਤੇ ਉਤਸ਼ਾਹ ਨੂੰ ਹੋਰ ਵਧਾਇਆ ਜਾ ਸਕੇ।