ਹਲਕਾ ਖੇਮਕਰਨ ਦੇ ਪਿੰਡ ਦਰਾਜਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚੋ ਹਰੇ ਵੱਡੇ ਵੱਡੇ ਟਾਹਲੀ ਦੇ ਦਰੱਖਤਾਂ ਨੂੰ ਇਕ ਕਾਗਰਸੀ ਆਗੂ ਅਤੇ ਸਕੂਲ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਟਾਹਲੀ ਦੇ ਹਰੇ ਰੁੱਖ ਵੱਢਣ ਦਾ ਦੋਸ ਲਗਾਉਦਿਆ ਕਾਮਰੇਡ ਹੀਰਾ ਸਿੰਘ ਦਰਾਜਕੇ, ਅਤੇ ਕਾਮਰੇਡ ਚਾਨਣ ਸਿੰਘ ਪਹਿਲਵਾਨਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਾਹਲੀ ਦੇ ਖੜੇ ਰੁੱਖ ਪਿੰਡ ਦੇ ਸਰਪੰਚ ਅਤੇ ਸਕੂਲ ਕਮੇਟੀ ਵਲੋ ਵਢਾਏ ਜਾ ਰਹੇ ਉਨ੍ਹਾਂ ਕੁਝ ਟਾਹਲੀ ਦੇ ਦਰਖਤ ਵਿਖਾਉਂਦੇ ਹੋਏ ਕਿਹਾ ਕਿ ਇਹ ਦਰਖਤ ਚੰਗੇ ਭਲੇ ਸਨ ਪਰ ਸਰਪੰਚ ਨੇ ਠੇਕੇਦਾਰ ਦੀ ਮਿਲੀਭੁਗਤ ਨਾਲ ਰੁਖ ਵਢਾਏ ਹਨ। ਉਨ੍ਹਾਂ ਉਕਤ ਆਗੂਆਂ ਖਿਲਾਫ ਉਚ ਅਧਿਕਾਰੀਆਂ ਤੋ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਜਦੋ ਕਾਗਰਸੀ ਸਰਪੰਚ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਸਨੇ ਸਕੂਲ ਕਮੇਟੀ ਵਲੋ ਪਾਏ ਮਤੇ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇਹ ਸੁੱਕੇ ਟਾਹਲੀ ਦੇ ਦਰਖਤ ਜੋ ਕਿਸੇ ਵੇਲੇ ਵੀ ਤੇਜ ਹਨੇਰੀ ਜਾ ਨਾਲ ਸਕੂਲ ਬਿਲਡਿੰਗ ਤੇ ਡਿਗ ਸਕਦੇ ਸਨ ਉਹ ਸਕੂਲ ਕਮੇਟੀ ਅਤੇ ਪੰਚਾਇਤ ਵਲੋ ਮਤਾ ਪਾਕੇ ਅੱਠ ਟਾਹਲੀ ਦੇ ਰੁੱਖ ਢੇੜ ਲੱਖ ਰੁਪਏ ਵਿਚ ਵੇਚ ਦਿਤੇ ਹਨ ਅਤੇ ਉਹ ਪੈਸਾ ਸਕੂਲ ਦੇ ਫੰਡ ਵਿਚ ਜਮਾ ਕਰਵਾ ਕੇ ਉਸ ਨਾਲ ਸਕੂਲ ਦੀਆ ਚਾਰਦੀਵਾਰੀ ਦੀਆ ਕੰਧਾ ਤੇ ਹੋਰ ਵਿਕਾਸ ਦੇ ਕੰਮ ਕਰਵਾਏ ਜਾਣਗੇ ।ਉਨ੍ਹਾਂ ਕਿਹਾ ਕਿ ਇਹ ਲੋਕ ਜਾਣ ਬੁੱਝਕੇ ਪੰਚਾਇਤ ਦੇ ਕੰਮਾ ਵਿਚ ਅੜਿੱਕਾ ਡਾਹ ਰਹੇ ਹਨ।