ਜਿੱਥੇ ਲੋਕ ਕਹਿੰਦੇ ਹਨ ਕਿ ਮਾਂ ਦਾ ਆਪਣੇ ਪੁੱਤ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਧੀਆਂ ਆਪਣੇ ਪਿਤਾ ਦਾ ਮਾਣ ਹੁੰਦੀਆਂ ਹਨ ਪਰ ਅੱਜ ਹਲਕਾ ਮਜੀਠਾ ‘ਚ ਇੱਕ ਪਿਤਾ ਵੱਲੋ ਆਪਣੇ ਤੇ ਧੀ ਦੇ ਮਾਣ ਨੂੰ ਸ਼ਰਮਸਾਰ ਕਰਨ ਦੀ ਕਰਤੂਤ ਸਾਹਮਣੇ ਆਈ ਹੈ। ਲੜਕੀ ਦੀ ਮਾਂ ਨੂੰ ਕਸ਼ਮੀਰ ਸਿੰਘ ਹਿਮਾਚਲ ਤੋਂ ਹਲਕਾ ਮਜੀਠਾ ਦੇ ਪਿੰਡ ਧੁੱਦਾਲਾ ‘ਚ ਵਿਆਹ ਕੇ ਲਿਆਇਆ ਸੀ ਜੋ ਕਿ ਪਿੰਡ ਦਾ ਨੰਬਰਦਾਰ ਵੀ ਹੈ। ਇਸ ਔਰਤ ਦੀ ਪਹਿਲੇ ਵਿਆਹ ਤੋਂ ਇਕ ਧੀ ਸੀ ਜਿਸਦੀ ਉਮਰ ਹੁਣ ਲੱਗਭਗ 16-17 ਸਾਲ ਦੀ ਹੈ ਤੇ ਉਸਦੀ ਮਾਂ ਆਪਣੇ ਦੂਸਰੇ ਪਤੀ ਦੇ ਘਰ ਲੈ ਕੇ ਆਈ ਸੀ ਜਿਸਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ।
ਔਰਤ ਦਾ ਕਹਿਣਾ ਹੈ ਕਿ ਕਸ਼ਮੀਰ ਸਿੰਘ ਨੇ ਕਿਹਾ ਸੀ ਕਿ ਉਹ ਇਸ ਬੱਚੀ ਨੂੰ ਧੀਆਂ ਦੀ ਤਰ੍ਹਾਂ ਰੱਖੇਗਾ ਤੇ ਇਸਨੂੰ ਪੜ੍ਹਾਵੇਗਾ ਤੇ ਇਸਦਾ ਵਿਆਹ ਵੀ ਕਰੇਗਾ। ਪਰ ਇਸਨੇ ਵਿਆਹ ਦੀ ਜਗ੍ਹਾ ਖੁਦ ਹੀ ਆਪਣੀ ਸੋਤੇਲੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਓਧਰ ਪੀੜ੍ਹਤ ਲੜਕੀ ਦਾ ਕਹਿਣਾ ਹੈ ਕਿ ਜੂਨ ਮਹੀਨੇ ‘ਚ ਉਸਦੇ ਪਿਤਾ ਨੇ ਉਸਨੂੰ ਕੁਝ ਸੁੰਘਾ ਕੇ ਉਸ ਨਾਲ ਗ਼ਲਤ ਹਰਕਤ ਕੀਤੀ ਸੀ। ਉਸ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਸੀ ਜਦੋਂ ਮਾਂ ਨੇ ਆਪਣੇ ਦਾਦਾ ਜੀ ਨੂੰ ਦੱਸਿਆ ਤਾਂ ਉਹਨ੍ਹਾਂ ਨੇ ਕਿਹਾ ਕਿ ਇਸ ਗੱਲ ਨੂੰ ਬਾਹਰ ਨਾ ਕੱਢਿਓ ਬੜੀ ਬਦਨਾਮੀ ਹੋਣੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਲੜਕੀ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਲਿਆਂ ਨਾਲ ਪੁਲਿਸ ਕੋਲ ਆ ਕੇ ਪਿਤਾ ਖਿਲਾਫ ਰਿਪੋਰਟ ਲਿਖਵਾਈ ਹੈ। ਉੱਧਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਅਤੇ ਉਸਦੀ ਮਾਂ ਪਿੰਡ ‘ਚ ਮਟਰ ਤੋੜ ਰਹੀਆਂ ਸਨ ਤੇ ਲੜਕੀ ਨੂੰ ਚੱਕਰ ਆਏ ਤਾਂ ਉਹ ਖੇਤ ‘ਚ ਹੀ ਬੇਸੁਰਤ ਹੋ ਕੇ ਡਿੱਗ ਗਈ। ਉਸਦੇ ਨਾਲ ਮਟਰ ਤੋੜ ਰਹੀਆਂ ਕੁਝ ਔਰਤਾਂ ਨੇ ਵੇਖ ਕੇ ਦੱਸਿਆ ਕਿ ਇਹ ਗਰਭਵਤੀ ਹੈ ਤੇ ਜਦੋਂ ਲੜਕੀ ਦੀ ਮਾਤਾ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੇਰੇ ਪਤੀ ਨੇ ਮੇਰੀ ਲੜਕੀ ਨਾਲ ਗ਼ਲਤ ਹਰਕਤ ਕੀਤੀ ਸੀ ਜਿਸਦਾ ਇਹ ਨਤੀਜਾ ਹੈ।