ਨਿੱਤਿਆ ਰਤਨ ਫਾਰਮੇਸੀ ਵੱਲੋਂ ਆਯੁਰਵੇਦ ਨੂੰ ਪ੍ਰਮੋਟ ਕਰਨ ਲਈ ਲਹਿਰਾਗਾਗਾ ਸ਼ਹਿਰ ਵਿਖੇ ਸੈਮੀਨਾਰ ਲਾਇਆ ਗਿਆ। ਜਿਸ ਵਿੱਚ ਆਚਾਰੀਆ ਆਨੰਦ ਅਤੇ ਅਚਾਰੀਆ ਸੰਜੀਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਕੰਪਨੀ ਦੇ ਐਮਡੀ ਸੰਜੇ ਸਿੰਗਲਾ ਨੇ ਕਿਹਾ ਕਿ ਆਰਐਮਪੀ ਡਾਕਟਰਾਂ ਨੂੰ ਨਿੱਤ ਰਤਨ ਕੰਪਨੀ ਬਾਰੇ ਜਾਣਕਾਰੀ ਦੇਣ ਲਈ ਅਤੇ ਆਯੁਰਵੇਦ ਨੂੰ ਪ੍ਰਮੋਟ ਕਰਨ ਲਈ ਇਹ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਕਿਉਂਕਿ ਐਲੋਪੈਥੀ ਦਵਾਈਆਂ ਇੱਕ ਪਾਸੇ ਬੀਮਾਰੀਆਂ ਠੀਕ ਕਰਦੀਆਂ ਹਨ, ਦੂਜੇ ਪਾਸੇ ਹੋਰ ਬਿਮਾਰੀਆਂ ਨੂੰ ਜਨਮ ਦੇ ਦਿੰਦੀਆਂ ਹਨ। ਇਸ ਲਈ ਪਬਲਿਕ ਦੀ ਸਿਹਤ ਦਾ ਖਿਆਲ ਰੱਖਦਿਆਂ ਅਸੀਂ ਆਪਣੀ ਨਿਤਿਆ ਰਤਨ ਆਯੁਰਵੈਦਿਕ ਕੰਪਨੀ ਲਾਂਚ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਇਸ ਸਮੇਂ ਅਚਾਰੀਆ ਆਨੰਦ ਅਤੇ ਸੰਜੀਵ ਨੇ ਕਿਹਾ, ਕਿ ਨਿੱਤਿਆ ਰਤਨ ਦਾ ਬਹੁਤ ਵਧੀਆ ਉਪਰਾਲਾ ਹੈ। ਆਯੁਰਵੈਦ ਪ੍ਰਾਚੀਨ ਰਿਸ਼ੀਆਂ ਦਾ ਵਰਦਾਨ ਹੈ। ਆਯੁਰਵੈਦ ਦਾ ਸਹੀ ਤਰੀਕੇ ਨਾਲ ਪਾਲਣ ਕਰੋ। ਦੇਸੀ ਦਵਾਈਆਂ ਵਿੱਚ ਆਯੁਰਵੈਦ ਦਾ ਖਜ਼ਾਨਾ ਛੁਪਿਆ ਹੋਇਆ ਹੈ। ਨਿਤਿਆ ਰਤਨ ਫਾਰਮੇਸੀ ਦੀਆਂ ਦਵਾਈਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਕੰਮ ਕਰੇਗੀ।ਇਸ ਸਮੇਂ ਕੰਪਨੀ ਦੇ ਐਮਡੀ ਸੰਜੇ ਸਿੰਗਲਾ ਨੇ ਆਏ ਮਹਿਮਾਨਾਂ ਦਾ ਸਨਮਾਨ ਕਰਨ ਉਪਰੰਤ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਾਲ ਸਰੀਰ ਤੇ ਇੱਕ ਫ਼ੀਸਦੀ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਐਲੋਪੈਥੀ ਤੋਂ ਖਹਿੜਾ ਛੁਡਵਾ ਕੇ ਨਿੱਤਿਆ ਰਤਨ ਕੰਪਨੀ ਦੀਆਂ ਦਵਾਈਆਂ ਦਾ ਇਸਤੇਮਾਲ ਕਰੋ।