ਚੰਡੀਗੜ: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸੀ੍ਰ ਭਾਰਤ ਭੂਸ਼ਨ ਆਸ਼ੂ ਨੇ ਅੱਜ ਐਸ.ਏ.ਐਸ.ਨਗਰ, ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਫਾਜਿਲਕਾ ਜਿਲਿਆਂ ਵਿੱਚ ਝੋਨੇ ਦੀ ਖਰੀਦ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ 281 ਮੰਡੀਆਂ ਵਿੱਖ ਖ਼ਰੀਦ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੰਤਰੀ ਵਲੋਂ ਅਗਲੇ ਹੁਕਮਾਂ ਤੱਕ ਇਨਾਂ ਜਿਲਿਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਜਾਰੀ ਰੱਖਣ ਸਬੰਧੀ ਆਦੇਸ਼ ਵੀ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ 3 ਨਵੰਬਰ ਤੋਂ ਬਾਅਦ ਜਿਲਾ ਤਰਨਤਾਰਨ ਵਿੱਚ :ਅਲਗੋ ਅਨਾਜ ਮੰਡੀ, ਬੰਕਨ ਅਨਾਜ ਮੰਡੀ, ਬਾਸਰਕੇ ਅਨਾਜ ਮੰਡੀ, ਪਿੰਡ ਦੀ ਪੰਚਾਇਤੀ ਜ਼ਮੀਨ ਦੀਆਂ ਮੰਡੀਆਂ ਵਿੱਚ ਕੋਈ ਖਰੀਦ ਨਹੀਂ ਕੀਤੀ ਜਾਵੇਗੀ। ਇਸ ਵਿੱਚ ਮਾੜੀ ਮੇਘਾ, ਬਾਰਾਕੇ ਖੁਰਦ ਦੇ ਸਮਸ਼ਾਨਘਾਟ ਨੇੜਲੇ ਖੇਡ ਮੈਦਾਨ, ਬਲਬੀਰ ਸਿੰਘ ਸੰਧੂ ਦੇ ਪਲਾਟ, ਜਸਪਾਲ ਸਿੰਘ ਦੇ ਪਲਾਟ, ਲਖਵਿੰਦਰ ਪਾਲ ਧਵਨ ਦਾ ਪਲਾਟ, ਮਾਨਵਜੀਤ ਸਿੰਘ ਸੰਧੂ ਪੁੱਤਰ ਗੁਰਸ਼ਿੰਦਰਪਾਲ ਸਿੰਘ ਦਾ ਪਲਾਟ, ਮਨਜੀਤ ਸਿੰਘ ਦਾ ਪਲਾਟ, ਸੱਜਣ ਸਿੰਘ ਪੱਤਰ ਜਰਨੈਲ ਸਿੰਘ ਦਾ ਪਲਾਟ , ਸੁਖਰਾਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਦਾ ਪਲਾਟ, ਸੁਰ ਸਿੰਘ ਅਨਾਜ ਮੰਡੀ, ਵਾਇਆ, ਤਾਰਾ ਸਿੰਘ ਅਨਾਜ ਮੰਡੀ, ਢੱਡ ਕਸੇਲ ਅਨਾਜ ਮੰਡੀ, ਗੱਗੋਬੂਹਾ ਅਨਾਜ ਮੰਡੀ, ਜੀਊਵਾਲਾ ਅਨਾਜ ਮੰਡੀ, ਪਿੰਡ ਗੱਗੋਬੂਆ ਦੀ ਪੰਚਾਇਤੀ ਜਮੀਨ, ਅਮਰਜੀਤ ਕੌਰ ਦਾ ਪਲਾਟ, ਹਰਭਜਨ ਸਿੰਘ ਦਾ ਪਲਾਟ, ਕਰਮਜੀਤ ਅਰੋੜਾ ਪੁੱਤਰ ਉੱਤਮ ਚੰਦ ਦਾ ਪਲਾਟ, ਸੁੱਖਵਿੰਦਰ ਸਿੰਘ ਦਾ ਪਲਾਟ, ਸੁਖਜੀਤ ਸਿੰਘ ਦਾ ਪਲਾਟ, ਸਵਰਨ ਸਿੰਘ ਦਾ ਪਲਾਟ, ਸੋਹਲ ਠੱਠੀ ਅਨਾਜ ਮੰਡੀ, ਗੰਡੀਵਿੰਡ ਧੱਤਲ ਅਨਾਜ ਮੰਡੀ, ਸਰਕਾਰੀ ਸੀਨੀਅਰ ਸਕੂਲ ਗਰਾਊਂਡ, ਕੀਰਤੋਵਾਲ, ਰੱਤਾ ਗੁੱਡਾ ਅਨਾਜ ਮੰਡੀ, ਸ਼ਹੀਦ ਅਕੈਡਮੀ ਗਰਾਊਂਡ, ਭਾਗੂਪੁਰ ਹਵੇਲੀਆਂ, ਭਰੋਵਾਲ ਅਨਾਜ ਮੰਡੀ, ਚੱਕ ਕਾਰੇ ਖਾਂ ਅਨਾਜ ਮੰਡੀ, ਜਲਾਲਾਬਾਦ ਅਨਾਜ ਮੰਡੀ, ਖਡੂਰ ਸਾਹਿਬ ਅਨਾਜ ਮੰਡੀ, ਮੀਆਂਵਿੰਡ ਅਨਾਜ ਮੰਡੀ, ਬਲਦੇਵ ਸਿੰਘ ਪੁੱਤਰ ਦੀਦਾਰ ਸਿੰਘ ਦਾ ਪਲਾਟ, ਹਰਬੰਸ ਸਿੰਘ ਦਾ ਪਲਾਟ, ਜਗਰੂਪ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਪਲਾਟ, ਕੁਲਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਦਾ ਪਲਾਟ, ਤਖਤੂ ਚੱਕ ਅਨਾਜ ਮੰਡੀ, ਵੈਰੋਵਾਲ ਅਨਾਜ ਮੰਡੀ, ਬਹਾਦਰਨਗਰ ਅਨਾਜ ਮੰਡੀ, ਰਾਜੋਕੇ ਅਨਾਜ ਮੰਡੀ, ਰੱਤੋਕੇ ਅਨਾਜ ਮੰਡੀ, ਬ੍ਰਹਮਪੁਰਾ ਅਨਾਜ ਮੰਡੀ, ਕੋਟ ਮੁਹੰਮਦ ਖਾਨ ਅਨਾਜ ਮੰਡੀ, ਮੋਹਨਪੁਰਾ ਅਨਾਜ ਮੰਡੀ, ਮੁੰਡਾਪਿੰਡ ਅਨਾਜ ਮੰਡੀ, ਬਲਕਾਰ ਸਿੰਘ ਦਾ ਪਲਾਟ, ਇੰਦਰਜੀਤ ਸਿੰਘ ਪੁੱਤਰ ਮੇਜਰ ਸਿੰਘ ਦਾ ਪਲਾਟ, ਪਰਮਜੀਤ ਜੋਸ਼ੀ ਦਾ ਪਲਾਟ, ਰਾਜਕਰਨ ਸਿੰਘ ਦਾ ਪਲਾਟ, ਸ. ਰਾਜੀਵ ਕੁਮਾਰ ਦਾ ਪਲਾਟ, ਸੁਰਜੀਤ ਸਿੰਘ ਦਾ ਪਲਾਟ, ਸਰਹਾਲੀ ਮੁੰਡਾ ਅਨਾਜ ਮੰਡੀ, ਟਾਠੀਆ ਮਹਿਤਾ ਅਨਾਜ ਮੰਡੀ, ਭੰਗਾਲਾ ਅਨਾਜ ਮੰਡੀ, ਦੁਬਲੀ ਅਨਾਜ ਮੰਡੀ, ਘੜਿਆਲਾ ਅਨਾਜ ਮੰਡੀ, ਤੂਤ ਅਨਾਜ ਮੰਡੀ, ਦਿਆਲਪੁਰਾ ਅਨਾਜ ਮੰਡੀ, ਕੰਗ ਅਨਾਜ ਮੰਡੀ, ਥੜੂਰ ਅਨਾਜ ਮੰਡੀ, ਸ਼ੇਰੋਂ, ਪਿੰਕ ਕਲੋਨੀ , ਲਖਨਾ ਪੰਚਾਇਤੀ ਜਮੀਨ ਅਮਰਕੋਟ, ਨਿੱਜੀ ਜਮੀਨ ਕੱਕੜ ਰੱਤੋਕੇ ਰੋਡ, ਖੇਮਕਰਨ, ਰੱਤੋਕੇ ਅਨਾਜ ਮੰਡੀ ਅਤੇ ਵਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਦਾ ਪਲਾਟ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਲਾ ਤਰਨਤਾਰਨ ਵਿੱਚ ਵਰਨਾਲਾ ਅਨਾਜ ਮੰਡੀ, ਸਰਹਾਲੀ ਕਲਾਂ ਅਨਾਜ ਮੰਡੀ, ਸਭਰਾ ਅਨਾਜ ਮੰਡੀ, ਕੋਟ ਭੁੁੱਡਾ ਅਨਾਜ ਮੰਡੀ, ਖੇਮਕਰਨ, ਪੱਦਰੀ ਕਲਾਂ, ਚੀਮਾ ਕਲਾਂ ਅਤੇ ਫਤਿਹਾਬਾਦ ਦੀਆਂ ਮੰਡੀਆਂ ਵਿੱਚ 5 ਨਵੰਬਰ ਤੋਂ ਬਾਅਦ ਕੋਈ ਵੀ ਖਰੀਦ ਨਹੀਂ ਕੀਤੀ ਜਾਵੇਗੀ। ਇਸੇ ਤਰਾਂ ਅੰਮ੍ਰਿਤਸਰ ਜਿਲੇ ਵਿੱਚ ਚੱਕ ਸਕੰਦਰ ਅਨਾਜ ਮੰਡੀ, ਖਤਰਾਏ ਕਲਾਂ ਅਨਾਜ ਮੰਡੀ, ਕੋਹਾਲਾ, ਭਗਤਾਵਾਲਾ ਅਨਾਜ ਮੰਡੀ, ਛੇਹਰਟਾ ਅਨਾਜ ਮੰਡੀ, ਗਿੱਲ ਅਨਾਜ ਮੰਡੀ, ਮੀਰਾਕੋਟ ਅਨਾਜ ਮੰਡੀ (ਐਫਪੀ), ਅਟਾਰੀ ਅਨਾਜ ਮੰਡੀ, ਬੱਚੀ ਵਿੰਡ ਅਨਾਜ ਮੰਡੀ, ਬਾਸਰਕੇ ਗਿੱਲਾਂ ਅਨਾਜ ਮੰਡੀ, ਭਕਨਾ ਕਲਾਂ ਅਨਾਜ ਮੰਡੀ, ਸਰਾਏ ਅਮਾਨਤ ਖਾਂ ਅਨਾਜ ਮੰਡੀ, ਜਸਰੌਰ ਅਨਾਜ ਮੰਡੀ, ਕੱਕੜ ਅਨਾਜ ਮੰਡੀ, ਖਿਆਲਾ ਖੁਰਦ ਅਨਾਜ ਮੰਡੀ, ਸ਼ਾਹਬਾਜਪੁਰ ਸੀਨਾ ਅਨਾਜ ਮੰਡੀ, ਉਠੀਆ ਅਨਾਜ ਮੰਡੀ, ਵਣੀਏਕੇ ਅਨਾਜ ਮੰਡੀ। ਜੰਡਿਆਲਾ ਗੁਰੂ ਅਨਾਜ ਮੰਡੀ, ਟਾਂਗਰਾ ਅਨਾਜ ਮੰਡੀ, ਤਰਸਿੱਕਾ ਅਨਾਜ ਮੰਡੀ, ਢੰਡੇ ਅਨਾਜ ਮੰਡੀ, ਸੋਹੀਆਂ ਕਲਾਂ, ਵੇਰਕਾ, ਮੂਧਲ, ਚੱਕ ਡੋਗਰਾ, ਸੰਗਤਪੁਰਾ, ਖਾਸਾ ਬਜਾਰ, ਰਜਾਤਾਲ, ਹੁਸ਼ਿਆਰਪੁਰ, ਚੋਗਵਾਂ, ਲੋਪੋਕੇ, ਸਾਰੰਗਾ, ਮਾਨਵਾਲਾ, ਭੀਲੋਵਾਲ, ਬੰਡਾਲਾ, ਵਡਾਲਾ ਵੀਰਾਂ, ਭੋਏਵਾਲ ਅਨਾਜ ਮੰਡੀ, ਜਲਾਲਉਸਮਾ ਅਨਾਜ ਮੰਡੀ, ਮੱਤੇਵਾਲਾ ਅਨਾਜ ਮੰਡੀ, ਬਲਜਿੰਦਰ ਸਿੰਘ ਦੀ ਨਿੱਜੀ ਜਮੀਨ, ਮਹਿਤਾ, ਟਾਹਲੀ ਸਾਹਿਬ ਅਨਾਜ ਮੰਡੀ, ਕਾਲੇਕੇ ਅਨਾਜ ਮੰਡੀ, ਖਲਚੀਆਂ ਅਨਾਜ ਮੰਡੀ ਵਿੱਚ 3 ਨਵੰਬਰ ਤੋਂ ਬਾਅਦ ਖਰੀਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਜਲਿਾ ਅੰਮ੍ਰਿਤਸਰ ਦੀਆਂ ਕੱਥੂਨੰਗਲ, ਮਜੀਠਾ ਅਤੇ ਸੁਧਾਰ ਮੰਡੀਆਂ ਵਿੱਚ 5 ਨਵੰਬਰ ਤੋਂ ਬਾਅਦ ਖਰੀਦ ਕਾਰਜਾਂ ਨੂੰ ਬੰਦ ਕਰਨ ਦਾ ਹੁਕਮ ਲਾਗੂ ਹੋਵੇਗਾ।
ਐਸ.ਏ.ਐਸ.ਨਗਰ ਜਿਲੇ ਦੇ ਮਾਮਲੇ ਵਿੱਚ, ਜਲਾਲਪੁਰ ਅਨਾਜ ਮੰਡੀ, ਮਾਣਕਪੁਰ ਅਨਾਜ ਮੰਡੀ, ਅਮਲਾਲਾ ਅਨਾਜ ਮੰਡੀ, ਦਾਉਮਾਜਰਾ ਅਨਾਜ ਮੰਡੀ, ਸਨੇਟਾ ਅਨਾਜ ਮੰਡੀ, ਟਿਵਾਣਾ ਅਨਾਜ ਮੰਡੀ, ਪਿੰਡ ਰੁੜਕੀ ਅਨਾਜ ਮੰਡੀ, ਚੱਪੜਚਿੜੀ, ਭਾਗੋ ਮਾਜਰਾ ਵਿੱਚ ਸਥਾਪਤ ਮੰਡੀਆਂ 3 ਨਵੰਬਰ ਤੋਂ ਬਾਅਦ ਕਾਰਜਸ਼ੀਲ ਨਹੀਂ ਰਹਿਣਗੀਆਂ। ਖੇੜੀ ਗੁਰਨਾਮ ਅਨਾਜ ਮੰਡੀ, ਹਮਾਯੂਪੁਰ ਤਸੀਬਲੀ ਅਨਾਜ ਮੰਡੀ, ਜਰੋਟ ਅਨਾਜ ਮੰਡੀ, ਧਨੌਨੀ ਅਨਾਜ ਮੰਡੀ, ਖਿਜਰਾਬਾਦ, ਨਗਲਾ ਅਤੇ ਸਮਗੋਲੀ ਵਿੱਚ 5 ਨਵੰਬਰ ਤੋਂ ਬਾਅਦ ਖਰੀਦ ਨਹੀਂ ਹੋਵੇਗੀ। ਇਸੇ ਤਰਾਂ ਜਿਲਾ ਗੁਰਦਾਸਪੁਰ ਵਿੱਚ ਦਿਆਲਗੜ ਅਨਾਜ ਮੰਡੀ, ਕਸਤੀਵਾਲ ਅਨਾਜ ਮੰਡੀ, ਮਸਾਣੀਆਂ ਅਨਾਜ ਮੰਡੀ, ਪੰਜ ਗਰਾਈਆਂ ਅਨਾਜ ਮੰਡੀ, ਖੇਡ ਮੈਦਾਨ ਭਾਗੋਵਾਲ, ਘਣੀਏ ਕੀ ਬੇਟ ਅਨਾਜ ਮੰਡੀ, ਸਾਹਪੁਰ ਜਾਜਨ ਅਨਾਜ ਮੰਡੀ, ਤਲਵੰਡੀ ਰਾਮ ਅਨਾਜ ਮੰਡੀ, ਉਧੋਵਾਲੀ ਖੁਰਦ ਅਨਾਜ ਮੰਡੀ, ਫੈਜੁੱਲਾ ਚੱਕ ਅਨਾਜ ਮੰਡੀ, ਘੁੰਮਣ ਖੁਰਦ ਅਨਾਜ ਮੰਡੀ, ਮਾਅਮੀ ਚਕਰੰਗਾ ਅਨਾਜ ਮੰਡੀ, ਸਾਹੋਵਾਲ ਅਨਾਜ ਮੰਡੀ, ਹਰਦੋਵਾਲ ਅਨਾਜ ਮੰਡੀ, ਚੂਰਪੁਰ ਅਨਾਜ ਮੰਡੀ, ਵਰਸੋਲਾ ਅਨਾਜ ਮੰਡੀ, ਭੈਣੀ ਪਸਵਾਲ ਅਨਾਜ ਮੰਡੀ, ਚਾਵਾ ਅਨਾਜ ਮੰਡੀ, ਗੁਨੋਪੁਰ ਅਨਾਜ ਮੰਡੀ, ਸਾਹਲਾਪੁਰਾਣਾ ਅਨਾਜ ਮੰਡੀ, ਕਾਹਲਵਾਂ ਅਨਾਜ ਮੰਡੀ, ਤੁਗਲਵਾਲਾ ਅਨਾਜ ਮੰਡੀ, ਕੀੜੀ ਅਫਗਾਨਾ ਅਨਾਜ ਮੰਡੀ, ਮੰਡ ਅਨਾਜ ਮੰਡੀ, ਮਾੜੀ ਭੁਚੀਆ ਅਨਾਜ ਮੰਡੀ, ਆਲੀਵਾਲ, ਡੇਹਰੀਵਾਲ ਦਰੋਗਾ, ਗੁੱਜਰਪੁਰਾ, ਸਰੂਪਵਾਲੀ, ਸਹਿਜਾਦਾ-2, ਭਾਗੋਵਾਲ, ਗੁਰਦਾਸ ਨੰਗਲ ਵਿੱਚ 3 ਨਵੰਬਰ ਤੋਂ ਬਾਅਦ ਖਰੀਦ ਕਾਰਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਪੱਸ਼ਟ ਕੀਤਾ ਗਿਆ ਕਿ ਦੋਸਤਪੁਰ ਅਨਾਜ ਮੰਡੀ, ਕਾਲਾ ਗੁਰਾਇਆ ਅਨਾਜ ਮੰਡੀ, ਰੰਗਰਨੰਗਲ ਅਨਾਜ ਮੰਡੀ, ਧਾਰੋਵਾਲ ਅਨਾਜ ਮੰਡੀ, ਕੋਟਲੀ ਸੂਰਤ ਮੱਲੀ ਅਨਾਜ ਮੰਡੀ, ਸਿੰਘਪੁਰਾ ਅਨਾਜ ਮੰਡੀ, ਲੰਗਾਹ ਅਨਾਜ ਮੰਡੀ, ਖੂਥੀ ਘੱਲੜੀ ਅਨਾਜ ਮੰਡੀ, ਕਾਲਾਨੰਗਲ ਅਨਾਜ ਮੰਡੀ, ਥਿੰਦਧਾਰੀਵਾਲ ਅਨਾਜ ਮੰਡੀ, ਕਲੀਚਪੁਰ, ਹਰਚੋਵਾਲ ਅਨਾਜ ਮੰਡੀ, ਜਫਰਵਾਲ, ਨੌਸਹਿਰਾ ਮੱਜਾ ਸਿੰਘ ਵਿੱਚ 5 ਨਵੰਬਰ ਤੋਂ ਬਾਅਦ ਕੋਈ ਖਰੀਦ ਨਹੀਂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਪਠਾਨਕੋਟ ਜਿਲੇ ਵਿੱਚ ਭਗਵਾਨਸਰ ਇੱਟ ਭੱਠਾ, ਮਲਿਕਪੁਰ ਵਿੱਚ 3 ਨਵੰਬਰ ਤੋਂ ਬਾਅਦ ਕੋਈ ਖਰੀਦ ਨਹੀਂ ਕੀਤੀ ਜਾਵੇਗੀ ਅਤੇ ਸੋਹਰਾਕਲਾਂ ਅਨਾਜ ਮੰਡੀ, ਪਠਾਨਕੋਟ ਅਨਾਜ ਮੰਡੀ, ਨੰਗਲ ਭੂਰ ਵਿੱਚ 5 ਨਵੰਬਰ ਤੋਂ ਬਾਅਦ ਖਰੀਦ ਬੰਦ ਰਹੇਗੀ। ਉਨਾਂ ਅੱਗੇ ਦੱਸਿਆ ਕਿ ਫਾਜਲਿਕਾ ਜਲਿੇ ਵਿੱਚ ਜੰਡਵਾਲਾ ਮੀਰਾ ਸਾਂਗਲਾ ਅਨਾਜ ਮੰਡੀ, ਮਲੂਕਪੁਰਾ ਅਨਾਜ ਮੰਡੀ, ਪਤਰੇਵਾਲਾ ਅਨਾਜ ਮੰਡੀ, ਏਕੇ ਐਂਟਰਪ੍ਰਾਈਜ ਪਲੇਸ, ਚੱਕ ਪੱਖੀ ਅਨਾਜ ਮੰਡੀ, ਚਿਮਨੇਵਾਲਾ ਅਨਾਜ ਮੰਡੀ, ਡੱਬਵਾਲਾ ਕਲਾਂ ਅਨਾਜ ਮੰਡੀ, ਘਾਟੀਆ ਵਾਲੀ ਜੱਟਾ ਅਨਾਜ ਮੰਡੀ, ਹੋਜਖਾਸ ਅਨਾਜ ਮੰਡੀ, ਝੋਰੜਕੀ ਅੰਧੇਵਾਲੀ ਅਨਾਜ ਮੰਡੀ, ਕਮਾਲਵਾਲਾ ਅਨਾਜ ਮੰਡੀ, ਕੰਧਵਾਲਾ ਹਜਾਰਖਾਨਾ ਅਨਾਜ ਮੰਡੀ, ਲੈਂਡ ਆਫ਼ ਚੁੱਘ ਟਰੇਡਿੰਗ ਕੰਪਨੀ, ਲੈਂਡ ਆਫ਼ ਸਿਡਾਨਾ ਟ੍ਰੇਡਰਜ਼, ਮੰਡੀ ਰੋੜਾਂਵਾਲੀ ਅਨਾਜ ਮੰਡੀ, ਟਾਹਲੀ ਵਾਲਾ ਬੋਦਲਾ ਅਨਾਜ ਮੰਡੀ, ਟਾਹਲੀ ਵਾਲਾ ਜੱਟਾ ਅਨਾਜ ਮੰਡੀ, ਅਭੂੰ ਅਨਾਜ ਮੰਡੀ, ਬੇਗਾਵਾਲੀ ਅਨਾਜ ਮੰਡੀ, ਚੱਕ ਸਤੌਰੀਆਂ ਅਨਾਜ ਮੰਡੀ, ਚੂੜੀਆ ਵਾਲੀ ਅਨਾਜ ਮੰਡੀ, ਕਿੜੀਆਂ ਵਾਲੀ ਅਨਾਜ ਮੰਡੀ, ਲਾਡੋਹਕਾ ਅਨਾਜ ਮੰਡੀ, ਰਾਮਕੋਟ ਅਨਾਜ ਮੰਡੀ, ਰਾਣਾ ਅਨਾਜ ਮੰਡੀ, ਸੈਣੀਆਂ ਅਨਾਜ ਮੰਡੀ, ਬੁਰਵਾਲਾ ਅਨਾਜ ਮੰਡੀ, ਚੱਕ ਵੈਰੋਕੇ ਅਨਾਜ ਮੰਡੀ, ਕੱਚਾ ਕਾਲੇਵਾਲਾ ਅਨਾਜ ਮੰਡੀ, ਲਾਡੋਵਾਲਾ ਉੱਤਰੀ ਅਨਾਜ ਮੰਡੀ, ਪ੍ਰਭਾਤ ਸਿੰਘ ਵਾਲਾ ਅਨਾਜ ਮੰਡੀ, ਬਹਾਵ ਵਾਲਾ, ਭਾਗੂ, ਚੱਕ ਅਰਨੀਵਾਲਾ, ਢੀਂਗਾਂਵਾਲੀ, ਦੀਵਾਨ ਖੇੜਾ, ਦੋਦੇਵਾਲਾ, ਦੁਤਾਰਾਂ ਵਾਲੀ, ਗੋਮਜਾਲ, ਹਜਾਰਾ ਰਾਮ ਸਿੰਘ, ਜੰਡਵਾਲਾ ਹਨੂੰਵੰਤਾ, ਝੋਰੜ ਖੇੜਾ, ਮਹਾਤਮ ਨਗਰ, ਥੇਹ ਕਲੰਦਰ, ਬੱਲੂਆਣਾ, ਬਕੈਨਵਾਲਾ, ਕਾਲਾਰ ਖੇੜਾ, ਖੂਈਆਂ ਸਰਵਰ, ਕੁਲਾਰ, ਮੌਜਗੜ, ਪੱਕਾ ਕਾਲੇਵਾਲਾ, ਪੰਜ ਕੋਸੀ, ਸੈਦਿਆਨ ਵਾਲਾ, ਸਵਾਹ ਵਾਲਾ, ਵਰਿਆਮ ਖੇੜਾ, ਬਹਾਦਰ ਖੇੜਾ, ਚੰਨਣ ਖੇੜਾ, ਢਾਬਾ ਕੋਕੜੀਆਂ, ਧਰਾਂਗਵਾਲਾ, ਗੱਡਾ ਢੋਬ, ਘੱਲੂ, ਗੋਬਿੰਦਗੜ, ਝੁਮੀਆਂ ਵਾਲੀ, ਕੋਹੜਿਆਵਾਲੀ, ਕੁੰਡਲ, ਮਾਮੂਖੇੜਾ, ਮੁਰਾਦਵਾਲਾ ਦਲ ਸਿੰਘ, ਨਰੈਣਪੁਰਾ, ਨਿਹਾਲ ਖੇੜਾ, ਸਾਬੂਆਣਾ, ਸੀਤੋ ਗੁੰਨੋ, ਸਿਵਾਣਾ, ਵਜੀਦਪੁਰ ਭੋਮਾ, ਬੰਨਾਂ ਵਾਲਾ, ਬਾਂਡੀ ਵਾਲਾ, ਬੁਰਜ, ਅਨੁਮਾਨਗੜ, ਚੱਕ ਖੈਰੇਵਾਲਾ, ਡੱਬਵਾਲਾ ਕਲਾਂ, ਘੁਡਿਆਣਾ, ਇਸਲਾਮਵਾਲਾ, ਜੰਡਵਾਲਾ ਭੀਮੇ ਸ਼ਾਹ, ਨਹੂਆਣਾ ਬੋਦਲਾ, ਕਰਨੀਖੇੜਾ, ਖੁਰੰਜ, ਪੱਕਾ ਚਿਸ਼ਤੀ ਵਿੱਚ 3 ਨਵੰਬਰ ਤੋਂ ਬਾਅਦ ਖਰੀਦ ਕੰਮ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਅੱਗੇ ਸਪੱਸਟ ਕੀਤਾ ਗਿਆ ਕਿ ਚੱਕ ਜਾਨੀਸਰ ਅਨਾਜ ਮੰਡੀ, ਚੱਕ ਸੁਹੇਲੇਵਾਲਾ, ਚੱਕ ਰੁਹੀਵਾਲਾ, ਹਲੀਮ ਵਾਲਾ, ਖੁੰਬਣ ਅਨਾਜ ਮੰਡੀ ਅਤੇ ਘੁਬਾਇਆ ਵਿੱਚ 5 ਨਵੰਬਰ ਤੋਂ ਬਾਅਦ ਕੋਈ ਵੀ ਖਰੀਦ ਨਹੀਂ ਕੀਤੀ ਜਾਵੇਗੀ। ਮੰਤਰੀ ਵੱਲੋਂ ਨਿਰਦੇਸ ਮਿਲਣ ਉਪਰੰਤ ਮੰਡੀ ਬੋਰਡ ਨੇ ਇਸ ਸਬੰਧੀ ਵਿਸਥਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।