ਕਿਸਾਨੀ ਅੰਦੋਲਨ ਅਜਿਹਾ ਅੰਦੋਲਨ ਰਿਹਾ ਜੋ ਨੌਜਵਾਨਾਂ ਨੂੰ ਬਹੁਤ ਕੁਝ ਸਿਖਾ ਕੇ ਗਿਆ ਅਤੇ ਜੇਕਰ ਗੱਲ ਕਰੀਏ ਮਲੇਰਕੋਟਲਾ ਮੁਸਲਿਮ ਭਾਈਚਾਰੇ ਦੀ ਤਾਂ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਤੋਂ ਲੈ ਕੇ ਬੱਚੇ ਤੇ ਮਰਦਾਂ ਤੱਕ ਵੀ ਇਸ ਅੰਦੋਲਨ ਦਾ ਸਾਥ ਦਿੱਤਾ ਗਿਆ ਭਾਵੇਂ ਦਿੱਲੀ ਬਾਰਡਰਾਂ ਤੇ ਲੰਗਰਾਂ ਦੀ ਗੱਲ ਹੋਵੇ ਜਾਂ ਫਿਰ ਧਰਨਿਆਂ ਮੁਜ਼ਾਹਰਿਆਂ ਦੀ। ਇਨ੍ਹਾਂ ਸਭ ਦੇ ਵਿੱਚ ਇੱਕ ਨਾਮ ਆਉਂਦਾ ਹੈ ਤਾਨੀਆ ਤਬੱਸੁਮ ਜੋ ਪੇਸ਼ੇ ਤੋਂ ਵਕੀਲ ਅਤੇ ਲਗਾਤਾਰ ਦਿੱਲੀ ਬਾਰਡਰ ਤੇ ਉਨ੍ਹਾਂ ਵਕੀਲਾਂ ਦੇ ਪੈਨਲ ਵਿੱਚ ਕੰਮ ਕਰ ਰਹੀ ਸੀ। ਜਿਨ੍ਹਾਂ ਵਕੀਲਾਂ ਦਾ ਕੰਮ ਸੀ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਨੂੰ ਜ਼ਮਾਨਤਾਂ ਲਿਆਕੇ ਬਾਹਰ ਕਢਵਾਉਣਾ ਅਤੇ ਲਾਪਤਾ ਕਿਸਾਨ ਲੋਕਾਂ ਦੇ ਪਰਿਵਾਰ ਨੂੰ ਤਸੱਲੀ ਦੇਣੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਦੱਸ ਦਈਏ ਕਿ ਮਲੇਰਕੋਟਲਾ ਦੀ ਵਕੀਲ ਤਾਨੀਆ ਤਬੱਸੁਮ ਲਗਾਤਾਰ ਦਿੱਲੀ ਪਰਿਵਾਰ ਤੋਂ ਦੂਰ ਇਕੱਲੀ ਰਹੀ ਜਿਸਨੇ ਕਿਸਾਨ ਅੰਦੋਲਨ ਦੇ ਵਿਚ ਇਹ ਲੜਾਈ ਲੜੀ ਹੈ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਨੀਆ ਤਬੱਸੁਮ ਦੇ ਪੂਰੇ ਪਰਿਵਾਰ ਦੀ ਤੇ ਹੋਰ ਲੋਕਾਂ ਦੀ ਤਾਂ ਉਨ੍ਹਾਂ ਲਗਾਤਾਰ ਦਿੱਲੀ ਅੰਦੋਲਨ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ। ਇਨ੍ਹਾਂ ਸਾਰੀਆਂ ਹੀ ਸੇਵਾਵਾਂ ਬਦਲੇ ਤਾਨੀਆ ਤਬੱਸੁਮ ਵਕੀਲ ਅਤੇ ਤਮਾਮ ਮੁਸਲਿਮ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕੀਤਾ।