ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਖਣਾ ਤਪਾ ਵਿਖੇ ਇਕ ਪਿੰਡ ਦੀ ਹੀ ਇਕ ਔਰਤ ਵਲੋ ਗੁਰਦੁਆਰਾ ਬਾਬਾ ਝਾੜੂ ਸਿੰਘ ਜੀ ਵਿਖੇ ਬੀਤੀ 17/ ਅਗਸਤ ਨੂੰ ਗੁਰਦੁਆਰਾ ਸਹਿਬ ਵਿਖੇ ਪਹੁੰਚਕੇ ਗੁਰੂ ਘਰ ਵਿਚ ਟੂਣਾ ਰੱਖਣ ਨੂੰ ਲੈਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਲਖਣਾ ਤਪਾ ਦੀ ਵਸਨੀਕ ਇਕ ਔਰਤ ਵਲੋ ਬੀਤੀ 17/ ਅਗਸਤ ਨੂੰ ਗੁਰਦੁਆਰਾ ਸਹਿਬ ਵਿਖੇ ਆਈ ਅਤੇ ਇਕ ਕਾਗਜ ਜਿਸ ਤੇ ਕੋਈ ਹਿੰਦੂ ਮੱਤ ਅਨੁਸਾਰ ਕੁਝ ਲਿਖਿਆ ਹੋਇਆ ਸੀ ਰੱਖਿਆ ਅਤੇ ਫਰਾਰ ਹੋ ਗਈ ।ਇਸ ਬਾਰੇ ਗਰੂ ਘਰ ਵਿਚ ਲੱਗੇ ਸੀ, ਸੀ, ਟੀਵੀ ਕੈਮਰੇ ਵਿਚ ਉਕਤ ਔਰਤ ਦੀ ਹਰਕਤ ਕੈਦ ਹੋ ਗਈ। ਦੱਸਣਯੋਗ ਹੈ ਕਿ ਬੀਬੀ ਦੇ ਦੋ ਨੌਜਵਾਨ ਲੜਕੇ ਜੋ ਕੁਝ ਨਹੀ ਕਰਦੇ ਬੱਸ ਕਮਰੇ ਅੰਦਰ ਪਏ ਰਹਿੰਦੇ ਹਨ ਅਤੇ ਬੀਬੀ ਦਾ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਧਰ ਜਦੋ ਉਕਤ ਔਰਤ ਤੋ ਸਤਿਕਾਰ ਕਮੇਟੀ ਕਮੇਟੀ ਦੇ ਸਿੰਘ , ਨੇ ਬੀਬੀ ਤੋਂ ਪੁਛਗਿੱਛ ਕੀਤੀ ਤਾ ਉਕਤ ਔਰਤ ਕੌਈ ਠੋਸ ਜਵਾਬ ਨਹੀ ਦਿੱਤਾ। ਜਿਸ ਕਾਰਨ ਸਿੱਖ ਜਥੇਬੰਦੀਆਂ ਦੇ ਆਗੂ ਭੜਕ ਗਏ ਅਤੇ ਪੁਲਿਸ ਨੂੰ ਬੁਲਾ ਲਿਆ ਉਧਰ ਜਦ ਇਸ ਸਬੰਧੀ ਥਾਣਾ ਕੱਚਾ ਪੱਕਾ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ।