ਸੀ.ਆਈ.ਸਟਾਫ ਮਾਹੋਰਾਣਾ ਦੀ ਟੀਮ ਨੇ ਗੱਡੀਆਂ ਚੋਰੀ ਕਰਕੇ ਜਾਂ ਫਾਇਨਾਸ ਵਾਲੀਆਂ ਗੱਡੀਆਂ ਪਰ ਫਰਜ਼ੀ ਨੰਬਰ ਲਾ ਕੇ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਮਹਿੰਗੇ ਭਾਅ ‘ਤੇ ਭੋਲੇ ਭਾਲੇ ਵਿਅਕਤੀਆਂ ਨੂੰ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਮਿਲੀ ਹੈ। ਇਸ ਸਬੰਧੀ ਆਪਣੇ ਦਫ਼ਤਰ ਵਿਖੇ ਡੀ.ਐਸ.ਪੀ.ਦਵਿੰਦਰ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਨੇ ਸ਼ਹਿਰ ਵਿਚ ਚੋਰੀ ਕਰਨ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਅਨਸਰਾਂ ਦੇ ਖਿਲਾਫ ਵਿੱਡੀ ਮੁਹਿਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ।
ਜਦੋਂ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਰਣਜੀਤ ਸਿੰਘ ਉਪ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਤਹਿਤ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰ ਖਾਸ ਪਾਸੋ ਇਤਲਾਹ ਮਿਲਣ ਤੇ 2 ਅਰੋਪੀਆਂ ਦੇ ਖਿਲਾਫ ਮੁਕੱਦਮਾ ਥਾਣਾ ਅਮਰਗੜ ਵਿਖੇ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤਾਨ ਵਿਅਕਤੀ ਕਾਰਾਂ/ਗੱਡੀਆਂ ਚੋਰੀ ਕਰਕੇ ਜਾਂ ਫਾਇਨਾਸ ਵਾਲੀਆਂ ਗੱਡੀਆਂ ਪਰ ਫਰਜ਼ੀ ਨੰਬਰ ਲਗਾ ਕੇ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਮਹਿੰਗੇ ਭਾਅ ਵਿੱਚ ਵੇਚ ਦਿੰਦੇ ਹਨ। ਜਿਸ ਤੇ ਲਵਪ੍ਰੀਤ ਸਿੰਘ ਉਕਤ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ ਇੱਕ ਗੱਡੀ ਸਕਾਰਪੀਓ ਗੱਡੀ ਅਤੇ ਰਛਪਾਲ ਸਿੰਘ ਉਰਫ ਲਾਲੀ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਦੋਸੀ ਲਵਪ੍ਰੀਤ ਸਿੰਘ ਅਤੇ ਰਛਪਾਲ ਸਿੰਘ ਉਰਫ ਲਾਲੀ ਉਕਤਾਨ ਦਾ ਰਿਮਾਂਡ ਲੈਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਤੇ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ।