ਜੇਲ੍ਹ ਅੰਦਰੋਂ ਡੇਰਾ ਮੁਖੀ ਡਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸੱਚਾ ਸੌਦਾ ਦੀ ਸੰਗਤ ਨੂੰ ਇਕ ਚਿੱਠੀ ਭੇਜੀ ਹੈ। ਜਿਸ ਵਿੱਚ ਗੁਰਮੀਤ ਰਾਮ ਰਹੀਮ ਨੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਨਾਮ ਚਰਚਾ ਘਰ ਬਰਨਾਲਾ ਵਿਖੇ ਜ਼ਿਲ੍ਹੇ ਦੇ ਪੰਦਰਾਂ ਹਜ਼ਾਰ ਦੇ ਕਰੀਬ ਡੇਰਾ ਸੰਗਤ ਨੇ ਹਿੱਸਾ ਲਿਆ ਅਤੇ ਵੱਡੀ ਐਲਸੀਡੀ ਰਾਹੀਂ ਸੰਗਤਾਂ ਨੂੰ ਡੇਰਾ ਮੁਖੀ ਦੀ ਚਿੱਠੀ ਪੜ੍ਹਾਈ ਗਈ। ਪੰਜਾਬ ਦੇ ਸਮੁੱਚੇ ਨਾਮਚਰਚ ਘਰਾਂ ਵਿੱਚ ਵੱਡੇ ਪੱਧਰ ਤੇ ਡੇਰਾ ਸੰਗਤ ਦਾ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚਣਾ ਆਉਣ ਵਾਲੀਆਂ ਚੋਣਾਂ ਤੇ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿਉਂਕਿ ਪੰਜਾਬ ਅੰਦਰ ਚੋਣਾਂ ਨੂੰ ਦੇਖਦੇ ਹੋਏ ਕੁਝ ਸਮਾਂ ਪਹਿਲਾਂ ਹੀ ਵੱਡੇ ਇਕੱਠ ਨਾਮ ਚਰਚਾ ਘਰਾਂ ਵਿੱਚ ਹੋਣੇ ਰਾਜਨੀਤੀ ਤੇ ਵੱਡਾ ਪ੍ਰਭਾਵ ਪਾ ਸਕਦੇ ਹਨ।
ਇਸ ਸੰਬੰਧੀ ਡੇਰਾ ਸੱਚਾ ਸੌਦਾ ਸਿਰਸਾ ਦੇ ਸਟੇਟ 45 ਮੈਂਬਰੀ ਕਮੇਟੀ ਦੇ ਮੈਂਬਰਾਂ ਕੁਲਦੀਪ ਕੌਰ ਅਤੇ ਰਾਮ ਲਾਲ ਸ਼ੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਭੰਡਾਰੀ ‘ਤੇ ਸੰਗਤ ਨੂੰ ਚਿੱਠੀ ਭੇਜ ਕੇ ਵਧਾਈ ਸੰਦੇਸ਼ ਦਿੱਤਾ ਗਿਆ ਹੈ। ਜਿੱਥੇ ਨਾਮ ਚਰਚਾ ਘਰ ਬਰਨਾਲਾ ਵਿਖੇ ਅੱਜ ਸਮਾਜ ਸੇਵੀ ਕੰਮਾਂ ਦਾ ਉਪਰਾਲਾ ਕਰਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਕੋਈ ਵੀ ਆਦੇਸ਼ ਨਹੀਂ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਵੱਡੇ ਇਕੱਠ ਵਿਚ ਸਾਰੀ ਡੇਰਾ ਸੰਗਤ ਨੇ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਲਈ ਅਰਦਾਸ ਵੀ ਕੀਤੀ। ਸੋ ਜਿੱਥੇ ਪੰਜਾਬ ਅੰਦਰ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਥੇ ਰਾਜਨੀਤਿਕ ਤੌਰ ‘ਤੇ ਡੇਰਾ ਸੰਗਤ ਦੀ ਵੋਟ ਬੈਂਕ ਪੀ ਚੋਣਾਂ ਅਤੇ ਆਪਣਾ ਪ੍ਰਭਾਵ ਪਾਏਗੀ।