ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਨਾੜ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਪਰ ਇਸਦੇ ਬਾਵਜੂਦ ਵੀ ਕਿਸਾਨ ਨਾੜ ਨੂੰ ਅੱਗ ਲਗਾ ਕੇ ਕਾਨੂੰਨ ਦੀਆਂ ਸ਼ਰੇਆਮ ਜੰਗੀ ਪੱਧਰ ਤੇ ਲਗਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਪਿੰਡ ਡਲੀਰੀ ਤੋ ਮਿਲਦੀ ਹੈ। ਜਿੱਥੇ ਨਾੜ ਤੋਂ ਝੋਨੇ ਨੂੰ ਲੱਗੀ ਅੱਗ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ ਹੋਣ, ਮੋਟਰਸਾਈਕਲ ਅਤੇ ਤਿੰਨ ਕਨਾਲ ਝੋਨੇ ਦੀ ਫਸਲ ਸੜ ਕੇ ਸਵਾਹ ਹੋ ਜਾਣ ਦਾ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਵਾਸੀ ਡੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਅਤੇ ਮੇਰੀ ਪਤਨੀ ਸਮੇਤ ਖੇਮਕਰਨ ਤੋਂ ਪਿੰਡ ਡੱਲ ਨੂੰ ਵਾਪਸ ਆ ਰਹੇ ਸੀ ਜਦੋਂ ਅਸੀਂ ਪਿੰਡ ਡਲੀਰੀ ਵਿਖੇ ਪੁੱਜੇ ਤਾਂ ਬਲਜੀਤ ਸਿੰਘ ਤੇ ਸੁਖਦੇਵ ਸਿੰਘ ਵਾਸੀ ਪਿੰਡ ਕੰਬੋਕੇ ਵੱਲੋਂ ਲਗਾਈ ਅੱਗ ਦੀ ਲਪੇਟ ਵਿੱਚ ਆਉਣ ਨਾਲ ਮੇਰਾ ਪਲਟੀਨਾ ਮੋਟਰਸਾਈਕਲ ਸੜ ਗਿਆ ਅਤੇ ਅੱਗ ਨਾਲ ਸਾਡੇ ਹੱਥ ਪੈਰ ਸੜ ਗਏ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਡਲੀਰੀ ਦਾ 3 ਕਨਾਲ ਝੋਨਾ ਤੇ 35 , 40 ਕਿੱਲੇ ਝੋਨੇ ਦਾ ਨਾੜ ਵੀ ਸੜ ਗਿਆ ਹੈ ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਇਸ ਮੌਕੇ ਪਿਆਰਾ ਸਿੰਘ ਵਾਸੀ ਡੱਲ ਨੇ ਕਿਹਾ ਕੇ ਇਸ ਅੱਗ ਵਿੱਚ ਸਾਡਾ ਨਵਾਂ ਮੋਟਰਸਾਈਕਲ ਸੜਿਆ ਹੈ ਉਹਨਾਂ ਕਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਅੱਗ ਲਗਾਈ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ । ਉਹਨਾਂ ਕਿਹਾ ਦੇਖਣਾ ਇਹ ਹੋਵੇਗਾ ਕਿ ਅਗ ਲਗਾਉਣ ਵਾਲੇ ਲੋਕਾਂ ਕੋਈ ਕਾਰਵਾਈ ਹੁੰਦੀ ਹੈ ਜਾ ਗੋਂਗਲੂਆਂ ਤੋਂ ਮਿੱਟੀ ਝਾੜਦੇ ਹਨ। ਇਸ ਸਬੰਧੀ ਜਦੋਂ ਤਰਨਤਾਰਨ ਦੇ ਏਡੀਸੀ ਰਜਤ ਉਬਰਾਏ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਦੀ ਇਨਕੁਆਰੀ ਕਰਵਾਈ ਜਾਵੇਗੀ । ਇਨਕੁਆਰੀ ਅਧੀਨ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।